ਝਾਰਖੰਡ ‘ਚ ਮੰਕੀਪੋਕਸ ਨਾਲ ਦਹਿਸ਼ਤ, 7 ਸਾਲਾਂ ਬੱਚੀ ‘ਚ ਆਏ ਬਿਮਾਰੀ ਦੇ ਲੱਛਣ

by jaskamal

ਨਿਊਜ਼ ਡੈਸਕ (ਸਿਮਰਨ): ਝਾਰਖੰਡ ਦੇ ਗੜਵਾ ਜਿਲ੍ਹੇ 'ਚ ਇੱਕ ਸੱਤ ਸਾਲਾ ਬੱਚੀ 'ਚ ਮੰਕੀਪੋਕਸ ਦੇ ਲੱਛਣ ਪਾਏ ਗਏ ਹਨ ਜਾਣਕਾਰੀ ਮੁਤਾਬਕ ਇਹ ਬੱਚੀ ਟੰਡਵਾ ਮੁਹੱਲੇ ਦੀ ਰਹਿਣ ਵਾਲੀ ਹੈ। ਜਿਸਨੂੰ ਇਲਾਜ ਲਈ ਇੱਕ ਨਿਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਸਿਹਤ ਵਿਭਾਗ ਦੇ ਵੱਲੋਂ ਬੱਚੀ ਨੂੰ ਮੰਕੀਪੋਕਸ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਬੱਚੀ ਦੇ ਸ਼ਰੀਰ 'ਚ ਇਸ ਬਿਮਾਰੀ ਦੇ ਲੱਛਣ ਦਿਖਾਈ ਦੇ ਰਹੇ ਹਨ।

ਉਸਦੇ ਸ਼ਰੀਰ 'ਤੇ ਛਾਲੇ, ਦਰਦ ਅਤੇ ਹੋਰ ਕਈ ਲੱਛਣ ਦਿਸ ਰਹੇ ਹਨ। ਇਸ ਬਾਰੇ ਜ਼ਿਲ੍ਹਾ ਮਹਾਂਮਾਰੀ ਵਿਗਿਆਨੀ ਡਾ: ਸੰਤੋਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਜ਼ਿਲ੍ਹਾ ਸਰਵੀਲੈਂਸ ਟੀਮ ਵੱਲੋਂ ਬਿਮਾਰ ਬੱਚੀ ਦੀ ਹਾਲਤ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਸਦਾ ਇਲਾਜ ਸਦਰ ਹਸਪਤਾਲ ਦੇ ਇਕ ਵਾਰਡ 'ਚ ਚੱਲ ਰਿਹਾ ਹੈ।

ਓਥੇ ਹੀ ਸਦਰ ਹਸਪਤਾਲ ਦੇ ਡਾ: ਕਮਲੇਸ਼ ਕੁਮਾਰ ਨੇ ਦੱਸਿਆ ਕਿ ਬਰਸਾਤ ਦੇ ਮੌਸਮ 'ਚ ਅਜਿਹੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਮੰਕੀਪੋਕਸ ਪੀੜਤ ਬੱਚੀ ਦਾ ਸਦਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਵਿੱਚ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਲੜਕੀ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਹਾਲਾਂਕਿ ਸੈਂਪਲ ਦੀ ਟੈਸਟ ਰਿਪੋਰਟ ਆਉਣ ਤੋਂ ਬਾਅਦ ਸਭ ਕੁਝ ਸਪੱਸ਼ਟ ਹੋ ਜਾਵੇਗਾ।