
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਅੰਮ੍ਰਿਤ ਮਾਨ ਵਲੋਂ ਬੀਤੀ ਦਿਨੀਂ ਮੋਗਾ ਵਿਖੇ ਪੈਲੇਸ 'ਚ ਵਿਆਹ ਸਮਾਗਮ 'ਚ ਫੋਟੋ ਖਿਚਵਾਉਣ ਨੂੰ ਲੈ ਕੇ ਹੰਗਾਮਾ ਹੋ ਗਿਆ। ਇਸ ਦੌਰਾਨ ਸਥਿਤੀ ਕਾਫੀ ਤਣਾਅਪੂਰਨ ਬਣ ਗਈ ।ਦੱਸਿਆ ਜਾ ਰਿਹਾ ਜਦੋ ਇੱਕ ਪ੍ਰਸ਼ੰਸਕ ਬਲਪ੍ਰੀਤ ਸਿੰਘ ਅੰਮ੍ਰਿਤ ਮਾਨ ਨਾਲ ਫੋਟੋ ਖਿਚਵਾਉਣ ਲਈ ਸਟੇਜ 'ਤੇ ਗਿਆ ਤਾਂ ਗਾਇਕ ਦੇ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਵਾਪਸ ਮੋੜ ਦਿੱਤਾ। ਬਹਿਸ ਹੋਣ ਕਾਰਨ ਗਾਇਕ ਨੇ ਆਪਣਾ ਸ਼ੋਅ ਬੰਦ ਕਰ ਦਿੱਤਾ ਤੇ ਇਸ ਤੋਂ ਬਾਅਦ ਮਾਹੌਲ ਕਾਫੀ ਖ਼ਰਾਬ ਹੋ ਗਿਆ।
ਵਿਆਹ ਸਮਾਗਮ 'ਚ ਬੈਠੇ ਪ੍ਰਸ਼ੰਸਕ ਬਲਪ੍ਰੀਤ ਸਿੰਘ ਆਪਣੇ ਸਾਥੀਆਂ ਨਾਲ ਆ ਕੇ ਗਾਇਕ ਦੇ ਸੁਰੱਖਿਆ ਕਰਮਚਾਰੀਆਂ ਨਾਲ ਬੁਰਾ ਵਿਵਹਾਰ ਕਰਨਾ ਸ਼ੁਰੂ ਹੋ ਗਿਆ। ਬਲਪ੍ਰੀਤ ਸਿੰਘ ਕਾਂਗਰਸ ਦੇ ਮੌਜੂਦਾ ਸਰਪੰਚ ਸਿਮਰਜੀਤ ਸਿੰਘ ਦਾ ਭਰਾ ਦੱਸਿਆ ਜਾ ਰਿਹਾ ਹੈ। ਇਸ ਲੜਾਈ ਤੋਂ ਬਾਅਦ ਪੁਲਿਸ ਨੇ ਪ੍ਰਸ਼ੰਸਕ ਬਲਪ੍ਰੀਤ ਸਿੰਘ ਦੇ ਘਰ 'ਚ ਰੇਡ ਕਰ ਦਿੱਤੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਹੋਰ ਖਬਰਾਂ
Rimpi Sharma
Rimpi Sharma