‘ਕਾਲੇ ਜਾਦੂ’ ਦੇ ਚੱਕਰ ‘ਚ ਮਾਪਿਆਂ ਨੇ ਧੀ ਦਾ ਕੀਤਾ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਾਰਾਸ਼ਟਰ ਤੋਂ ਇਕ ਮਾਮਲਾ ਸਾਹਮਣੇ ਆਈ ਹੈ ਜਿਥੇ ਮਾਪਿਆਂ ਨੇ 'ਕਾਲਾ ਜਾਦੂ' ਕਰਦੇ ਹੋਏ ਆਪਣੀ 5 ਸਾਲਾ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮਾਪਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਦਾ ਨਾਮ ਮਾਂ (ਰੰਜਨਾ), (ਪਿਤਾ) ਸਿਧਾਰਥ (ਚਾਚੀ) ਬਸੋੜ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਸਿਧਾਰਥ ਇਕ ਯੂ ਟਿਊਬ ਚੈਨਲ ਚਲਾਉਂਦਾ ਹੈ।

ਕੁਝ ਮਹੀਨੇ ਪਹਿਲਾ ਹੀ ਉਹ ਆਪਣੀ 2 ਧੀਆਂ ਤੇ ਪਤਨੀ ਨਾਲ ਦਰਗਾਹ ਗਿਆ ਸੀ। ਉਸ ਦੌਰਾਨ ਹੀ ਵਿਅਕਤੀ ਨੂੰ ਆਪਣੀ ਛੋਟੀ ਧੀ ਦੇ ਰਵਈਏ ਵਿੱਚ ਤਬਦੀਲੀ ਮਹਿਸੂਸ ਹੋਈ ਸੀ। ਜਿਸ ਤੋਂ ਬਾਦ ਪਿਤਾ ਨੂੰ ਲੱਗਦਾ ਸੀ ਕਿ ਉਸ ਦੀ ਧੀ ਨੂੰ ਬੁਰੀਆਂ ਸ਼ਕਤੀਆਂ ਦਾ ਸਾਇਆ ਹੈ ਤੇ ਉਨ੍ਹਾਂ ਨੂੰ ਦੂਰ ਕਰਨ ਲਈ ਹੀ ਉਸ ਨੇ ਕਾਲਾ ਜਾਦੂ ਕਰਨ ਦਾ ਫੈਸਲਾ ਕੀਤਾ ਗਿਆ ਸੀ। ਕੁੜੀ ਦੇ ਮਾਪਿਆਂ ਤੇ ਚਾਚੀ ਨੇ ਰਾਤ ਨੂੰ ਕਾਲਾ ਜਾਦੂ ਕਰਨਾ ਸ਼ੁਰੂ ਕੀਤਾ। ਜਿਸ ਦੌਰਾਨ ਉਸ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਦੋਸ਼ੀਆਂ ਨੇ ਇਸ ਸਾਰੀ ਘਟਨਾ ਦੀ ਵੀਡੀਓ ਵੀ ਬਣਾਈ ਸੀ। ਜਿਸ ਵਿੱਚ ਦੋਸ਼ੀ ਕੁੜੀ ਟੀ ਕੁਝ ਸਵਾਲ ਪੁੱਛਦੇ ਹਨ ਤੇ ਬੱਚੀ ਉਨ੍ਹਾਂ ਨੇ ਸਵਾਲਾਂ ਨੂੰ ਸਮਝ ਨਹੀਂ ਪਾ ਦੀ ਹੈ। ਦੋਸ਼ੀਆਂ ਨੇ 3 ਦੋਸ਼ੀਆਂ ਨੇ ਬੁਰੀ ਤਰਾਂ ਮਾਰ ਮਾਰ ਕੇ ਉਹ ਬੇਹੋਸ਼ ਹੋ ਗਈ ਤੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਈ ਗਿਆ । ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕੀਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

More News

NRI Post
..
NRI Post
..
NRI Post
..