ਬੱਚੇ ਦੀ ਲਾਸ਼ ਮਿਲਣ ਮਾਮਲੇ ‘ਚ ਮਾਪਿਆਂ ਨੇ ਲਗਾਏ ਗੰਭੀਰ ਦੋਸ਼, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ , ਜਿੱਥੇ ਮਕਸੂਦਾਂ ਦੇ ਅਧੀਨ ਆਉਂਦੇ ਪੰਜਾਬੀ ਬਾਗ (ਬੁਲੰਦਪੁਰ ) 'ਚ 3 ਦਿਨਾਂ ਤੋਂ ਲਾਪਤਾ ਹੋਏ 11 ਸਾਲਾਂ ਮੁੰਡੇ ਦੀ ਲਾਸ਼ ਪਿਛਲੇ ਦਿਨੀਂ ਗਦਾਈਪੁਰ ਨਹਿਰ 'ਚੋ ਤੈਰਦੀ ਮਿਲੀ ਸੀ। ਦੱਸਿਆ ਜਾ ਰਿਹਾ ਮ੍ਰਿਤਕ ਬੱਚੇ ਦੇ ਪਰਿਵਾਰਿਕ ਮੈਬਰਾਂ ਨੇ ਅਜੇ ਤੱਕ ਲਾਸ਼ ਦਾ ਅੰਤਿਮ ਸੰਸਕਾਰ ਨਹੀ ਕੀਤਾ ਤੇ ਬੱਚੇ ਦੀ ਲਾਸ਼ ਨੂੰ ਘਰ ਰੱਖਿਆ ਹੋਇਆ ਸੀ। ਪਰਿਵਾਰਿਕ ਮੈਬਰਾਂ ਨੇ ਦੋਸ਼ ਲਗਾਏ ਕਿ ਉਨ੍ਹਾਂ ਦੇ ਪੁੱਤ ਦੀ ਮੌਤ ਨਹਿਰ 'ਚ ਡੁੱਬਣ ਕਾਰਨ ਨਹੀਂ ਹੋਈ ,ਉਸ ਦਾ ਕਤਲ ਕਰਕੇ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ ਗਿਆ।

ਉਨ੍ਹਾਂ ਨੇ ਕਿਹਾ ਉਨ੍ਹਾਂ ਦੇ ਮਾਸੂਮ ਬਚੇ ਨੂੰ ਅੰਕਿਤ ,ਕਰਨ ਤੇ ਮੰਨਕੂਸ਼ ਨਾਮ ਦੇ ਮੁੰਡੇ ਖੇਡਣ ਲਈ ਆਪਣੇ ਨਾਲ ਬਲਾਂ ਨਹਿਰ ਕੋਲ ਲੈ ਗਏ ਤੇ ਉਸ ਨਾਲ ਕੁੱਟਮਾਰ ਕੀਤੀ ਗਈ। ਜਿਸ ਕਰਕੇ ਉਸ ਦੀ ਮੌਤ ਹੋ ਗਈ ਤੇ ਉਨ੍ਹਾਂ ਨੇ ਉਸ ਨੂੰ ਚੁੱਕ ਕੇ ਨਹਿਰ 'ਚ ਸੁੱਟ ਦਿੱਤਾ। ਪੁਲਿਸ ਅਧਿਕਾਰੀ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋ ਪੁਲਿਸ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ, ਜੋ ਆਸ- ਪਾਸ ਲੱਗੇ CCTV ਕੈਮਰਿਆਂ ਦੀ ਜਾਂਚ ਕਰ ਰਹੀਆਂ ਹਨ ।