ਪਰਨੀਤੀ ਚੋਪੜਾ ਨਵੀਂ ਫਿਲਮ ਲਈ ਸਿੱਖ ਰਹੀ ਹੈ ਬੈਡਮਿੰਟਨ

by mediateam

ਮੀਡੀਆ ਡੈਸਕ ( NRI MEDIA )

ਬਾਲੀਵੁੱਡ ਅਭਿਨੇਤਰੀ ਪਰਨੀਤੀ ਚੋਪੜਾ ਇਨੀ ਦਿਨੀ ਬੈਡਮਿੰਟਨ ਸਿੱਖ ਰਹੀ ਹੈ  ਪਰਨੀਤੀ ਨੂੰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੇ ਜੀਵਨ ਤੇ ਬਣਨ ਵਾਲੀ ਫਿਲਮ ਵਿੱਚ ਊਨਾ ਦਾ ਕਿਰਦਾਰ ਨਿਭਾਉਂਦੇ ਦੇਖਿਆ ਜਾਵੇਗਾ , ਇਸ ਵਿਚ ਉਹ ਸਾਇਨਾ ਵਾਂਗ ਖੇਡਣ ਦੀ ਕੋਸ਼ਿਸ਼ ਕਰਨਗੇ , ਪਰਨੀਤੀ ਫਿਲਮ ਲਈ ਬਹੁਤ ਮਿਹਨਤ ਕਰ ਰਹੀ ਹੈ , ਫਿਲਮ ਦੀ ਸ਼ੂਟਿੰਗ ਅਜੇ ਸ਼ੁਰੂ ਨਹੀਂ ਹੋਈ ਹੈ ਪਰਨੀਤੀ ਨੇ ਕਿਹਾ ਹੈ ਕਿ ਉਹ ਹੁਣ ਬੈਡਮਿੰਟਨ ਸਿੱਖ ਰਹੀ ਹੈ , ਉਹ ਚਾਹੁੰਦੇ ਹਨ ਕਿ ਜਦੋਂ ਉਹ ਫਿਲਮ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਣ ਤਾਂ ਹੀ ਫਿਲਮ ਸ਼ੂਟਿੰਗ ਸ਼ੁਰੂ ਕੀਤੀ ਜਾਵੇ |


ਪਰਨੀਤੀ ਨੇ ਆਪਣੇ ਟਵਿੱਟਰ ਅਕਾਊਂਟ ਤੇ ਦੱਸਿਆ ਕਿ ਫਿਲਮ ਦੀ ਸ਼ੂਟਿੰਗਕੁਝ ਮਹੀਨਿਆਂ ਬਾਅਦ ਸ਼ੁਰੂ ਹੋਵੇਗੀ , ਉਨ੍ਹਾਂ ਨੇ ਲਿਖਿਆ ਕਿ ਅਸੀਂ ਹਾਲੇ ਤੱਕ ਸਾਇਨਾ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਨਹੀਂ ਕੀਤੀ ਹੈ, ਮੈਂ ਅਜੇ ਵੀ ਬੈਡਮਿੰਟਨ ਖੇਡਣਾ ਸਿੱਖ ਰਹੀ ਹਾਂ. ਅਸੀਂ ਅਕਤੂਬਰ ਤੋਂ ਇਸ ਨੂੰ ਸ਼ੁਰੂ ਕਰਾਂਗੇ ਇੱਕ ਵਾਰ ਜਦੋਂ ਮੈਂ ਤਿਆਰ ਹੋ ਜਾਵਾਂ , ਮੇਰੇ ਕੋਲ ਸਿਰਫ ਚਾਰ ਮਹੀਨੇ ਬਾਕੀ ਹਨ |

ਇਹ ਧਿਆਨ ਦੇਣ ਯੋਗ ਹੈ ਕਿ ਅਮੋਲ ਗੁਪਟੇ ਦੁਆਰਾ ਨਿਰਦੇਸ਼ਤ ਫਿਲਮ ਵਿੱਚ ਪਹਿਲਾ ਸ਼ਰਦਾ ਕਪੂਰ ਨੂੰ ਇਸ ਭੂਮਿਕਾ ਲਈ ਸਾਈਨ ਕੀਤਾ ਗਿਆ ਸੀ ,ਉਨ੍ਹਾਂ ਨੇ  ਇਸ ਦੀ ਤਿਆਰੀ ਵੀ ਸ਼ੁਰੂ ਕੀਤੀ ਸੀ , ਸ਼ਰਦਾ ਕਪੂਰ ਨੇ ਬੈਡਮਿੰਟਨ ਖੇਡਦੇ ਹੋਏ ਕਈ ਫੋਟੋਆਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ , ਉਸ ਵੇਲੇ ਸ਼ਰਦਾ ਕਪੂਰ ਨੂੰ ਡੇਂਗੂ ਹੋ ਗਿਆ ਅਤੇ ਉਹ ਅਚਾਨਕ ਫਿਲਮ ਤੋਂ ਬਾਹਰ ਹੋ ਗਏ |