ਸਸੰਦ ਦਾ Budget 2023 ਸੈਸ਼ਨ ਹੋਇਆ ਸ਼ੁਰੂ, ਰਾਸ਼ਟਰਪਤੀ ਨੇ ਸੈਸ਼ਨ ਨੂੰ ਕੀਤਾ ਸੰਬੋਧਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਸੰਦ ਦਾ Budget ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਮੁਰਮੂ ਨੇ ਇਸ ਸੈਸ਼ਨ ਨੂੰ ਸੰਬੋਧਨ ਕਰਨ ਰਹੇ ਹਨ । ਮੁਰਮੂ ਨੇ ਕਿਹਾ ਕਿ ਸਸੰਦ ਦੇ ਇਸ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ । ਸਾਡੇ ਕੋਲ ਇੱਕ ਯੁੱਗ ਬਣਾਉਣ ਦਾ ਮੌਕਾ ਹੈ। ਇਸ ਲਈ ਸਾਨੂੰ 100 % ਯੋਗਤਾ ਨਾਲ ਕੰਮ ਕਰਨਾ ਹੋਵੇਗਾ। ਮੁਰਮੂ ਨੇ ਕਿਹਾ ਕਿ ਅਸੀਂ ਭਾਰਤ ਨੂੰ ਆਤਮ ਨਿਰਭਰ ਬਣਾਉਣਾ ਹੈ । ਮੁਰਮੂ ਨੇ ਕਿਹਾ ਕਿ ਮੇਰੀ ਸਰਕਾਰ ਨੂੰ ਦੇਸ਼ ਦੇ ਲੋਕਾਂ ਨੇ ਪਹਿਲੀ ਵਾਰ ਸੇਵਾ ਦਾ ਮੌਕਾ ਦਿਤਾ ਹੈ ।

ਅਸੀਂ ਸਭ ਦਾ ਸਾਥ ਨਾਲ ਵਿਕਾਸ ਦੇ ਮੰਤਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਕਿਹਾ ਮੇਰੀ ਸਰਕਾਰ ਕੁਝ ਮਹੀਨਿਆਂ 'ਚ 10 ਸਾਲ ਪੂਰੇ ਕਰੇਗੀ। 10 ਸਾਲਾਂ 'ਚ ਭਾਰਤ ਦੇ ਲੋਕ ਬਹੁਤ ਬਦਲਾਅ ਦੇਖਣਗੇ। ਉਨ੍ਹਾਂ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੌਜਨਾ ਨੇ ਦੇਸ਼ ਦੇ ਕਰੋੜਾ ਗਰੀਬ ਲੋਕਾਂ ਨੂੰ ਗਰੀਬੀ ਤੋਂ ਬਚਾਇਆ ਹੈ । ਪਿਛਲੇ ਕੁਝ ਸਾਲਾਂ ਵਿੱਚ ਸਰਕਾਰ ਦੇ ਯਤਨਾਂ ਦੇ ਨਤੀਜੇ ਵਜੋਂ ਬਹੁਤ ਸਾਰੀਆਂ ਸਹੂਲਤਾਂ 100 ਫੀਸਦੀ ਆਬਾਦੀ ਤੱਕ ਪਹੁੰਚ ਗਈਆਂ ਹਨ ।