Patiala : ਮੰਦਰ ਦੇ ਬਾਹਰ ਖਾਲਿਸਤਾਨ ਪੱਖੀ ਪੋਸਟਰ ਲਾਉਣ ਵਾਲੇ 2 ਵਿਅਕਤੀ ਕਾਬੂ

by jaskamal

ਨਿਊਜ਼ ਡੈਸਕ : Patiala ਵਿਖੇ ਕਾਲੀ ਮਾਤਾ ਮੰਦਰ ਦੀ ਕੰਧ ‘ਤੇ ਖਾਲਿਸਤਾਨ ਪੱਖੀ ਪੋਸਟਰ ਲਾਏ ਜਾਣ ਤੋਂ 4 ਦਿਨਾਂ ਬਾਅਦ ਪਟਿਆਲਾ ਪੁਲਸ ਨੇ ਮੰਗਲਵਾਰ ਨੂੰ SFJ ਨਾਲ ਜੁੜੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਇਸ ਗੰਭੀਰ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ। ਇਹ ਜਾਣਕਾਰੀ ਅੱਜ IGP ਪਟਿਆਲਾ ਰੇਂਜ MM Cheena ਅਤੇ SSP Patiala Deepak Parik ਨੇ ਪ੍ਰੈੱਸ ਵਰਾਤਾ ਦੌਰਾਨ ਦਿੱਤੀ।

ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਹਰਵਿੰਦਰ ਸਿੰਘ ਉਰਫ ਪ੍ਰਿੰਸ ਵਾਸੀ ਸਲੇਮਪੁਰ ਸੇਖਾਂ ਸ਼ੰਭੂ, ਜੋ ਮੌਜੂਦਾ ਸਮੇਂ ਵਿੱਚ ਰਾਜਪੁਰਾ ਦਾ ਰਹਿਣ ਵਾਲਾ ਹੈ ਤੇ ਸ਼ੰਭੂ ਦੇ ਪਿੰਡ ਸਲੇਮਪੁਰ ਸੇਖਾਂ ਦੇ ਪ੍ਰੇਮ ਸਿੰਘ ਉਰਫ ਏਕਮ ਵਜੋਂ ਹੋਈ ਹੈ। ਇਸ ਸਮੇਂ ਪੁਲਸ ਨੇ ਕਾਰਵਾਈ ਕਰਦਿਆਂ ਖਾਲਿਸਤਾਨ ਰਿਫ਼ਰੈਂਡਮ ਨਾਲ ਸਬੰਧਿਤ 13 ਪੋਸਟਰ, 2 ਮੋਬਾਇਲ ਤੇ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।