Patiala Violence : ਸ਼ਿਵ ਸੈਨਾ ਦੇ ਸਾਬਕਾ ਪ੍ਰਧਾਨ ਹਰੀਸ਼ ਸਿੰਗਲਾ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ : ਸ਼ਿਵ ਸੈਨਾ ਦੇ ਸਾਬਕਾ ਪ੍ਰਧਾਨ ਹਰੀਸ਼ ਸਿੰਗਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਅੱਜ ਦੀ ਘਟਨਾ ਦਾ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਕਾਲੀ ਮਾਤਾ ਮੰਦਰ 'ਚ ਹੋਏ ਪਥਰਾਅ ਕਾਰਨ ਹਿੰਦੂ ਜਥੇਬੰਦੀਆਂ 'ਚ ਕਾਫੀ ਗੁੱਸਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਕੱਲ ਮੰਦਰ ਦੇ ਬਾਹਰ ਧਰਨਾ ਲਾਇਆ ਜਾਵੇਗਾ। ਅੱਜ ਪਟਿਆਲਾ 'ਚ ਮਾਹੌਲ ਕਾਫ਼ੀ ਤਣਾਅਪੂਰਨ ਰਿਹਾ।

ਦੇਰ ਸ਼ਾਮ ਪਟਿਆਲਾ ਪੁਲਸ ਦੀ ਟੀਮ ਐੱਸ. ਪੀ. ਹਰਪਾਲ ਸਿੰਘ ਦੀ ਅਗਵਾਈ ਹੇਠ DSP ਸਿਟੀ-2 ਮੋਹਿਤ ਅਗਰਵਾਲ ਅਤੇ ਪੁਲਸ ਪਾਰਟੀ ਹਰੀਸ਼ ਸਿੰਗਲਾ ਦੇ ਘਰ ਪਹੁੰਚੀ ਅਤੇ ਹਰੀਸ਼ ਸਿੰਗਲੇ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਦਾ ਹਰੀਸ਼ ਸਿੰਗਲਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਵਿਰੋਧ ਕੀਤਾ ਪਰ ਪੁਲਸ ਨੇ ਕੁਝ ਵੀ ਨਾ ਸੁਣੀ। ਇਸ ਦੌਰਾਨ ਸਿੰਗਲੇ ਦੇ ਸੁਰੱਖਿਆ ਮੁਲਾਜ਼ਮਾਂ ਨੇ ਵੀ ਨਾਲ ਜਾਣ ਦੀ ਗੱਲ ਕੀਤੀ ਪਰ ਪੁਲਸ ਨੇ ਇਕ ਨਾ ਸੁਣੀ ਅਤੇ ਗੱਡੀ ’ਚ ਬਿਠਾ ਕੇ ਲੈ ਗਏ।

More News

NRI Post
..
NRI Post
..
NRI Post
..