ਪੀਲ ਰੀਜਨ ‘ਚ ਬਨਣਗੀਆਂ 1000 ਨਵੀਆਂ ਚਾਈਲਡ ਕੇਅਰ ਸਪੇਸਿਜ਼

by

ਬਰੈਂਪਟਨ (Vikram Sehajpal) : ਆਉਂਦੇ ਪੰਜ ਸਾਲ ਦੌਰਾਨ ਪੀਲ ਰੀਜਨ ਵਿਚ 1000 ਨਵੀਆਂ ਚਾਈਲਡ ਕੇਅਰ ਸਪੇਸਿਜ਼ ਦੀ ਸਿਰਜਣਾ ਕੀਤੀ ਜਾਵੇਗੀ ਜਿਨਾਂ ਵਿਚੋਂ ਬਰੈਂਪਟਨ ਵਿਖੇ 495 ਅਤੇ ਮਿਸੀਸਾਗਾ ਵਿਖੇ 562 ਸਥਾਨ ਹੋਣਗੇ। ਇਸ ਤੋਂ ਇਲਾਵਾ ਬਰੈਂਪਟਨ ਅਤੇ ਮਿਸੀਸਾਗਾ ਵਿਖੇ ਅਗਲੇ ਸਾਲ ਤੱਕ ਚਾਰ-ਚਾਰ ਨਵੇਂ 'ਅਰਲੀ ਔਨ ਚਾਈਲਡ ਕੇਅਰ ਸੈਂਟਰ' ਵੀ ਖੋਲੇ ਜਾ ਰਹੇ ਹਨ। 'ਬਰੈਂਪਟਨ ਗਾਰਡੀਅਨ' ਦੀ ਰਿਪੋਰਟ ਮੁਤਾਬਕ 2016 ਵਿਚ ਪੀਲ ਰੀਜਨ ਵਿਖੇ 12 ਸਾਲ ਤੱਕ ਦੀ ਉਮਰ ਦੇ 2 ਲੱਖ 18 ਹਜ਼ਾਰ ਬੱਚੇ ਸਨ ਅਤੇ ਇਸ ਅੰਕੜੇ ਵਿਚ 2026 ਤੱਕ 10 ਫ਼ੀ ਸਦੀ ਵਾਧਾ ਹੋਣ ਦੀ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ। ਬਰੈਂਪਟਨ ਦੇ ਚਾਰ ਨਵੇਂ ਸੈਂਟਰ 2019 ਵਿਚ ਹੀ ਖੁੱਲ ਸਕਦੇ ਹਨ ਜੋ ਮਾਊਂਟ ਪਲੀਜ਼ੈਂਟ ਦੇ ਅਰਲਜ਼ਬ੍ਰਿਜ ਪਲਾਜ਼, ਬਰੈਂਪਟਨ ਸਾਊਥ ਵੈਸਟ ਲਾਇਬ੍ਰੇਰੀ, ਸਪ੍ਰਿੰਗਡੇਲ ਅਤੇ ਮੇਅਫ਼ੀਲਡ/ਬਰੈਮਲੀ ਵਿਖੇ ਹੋਣਗੇ।