ਦੇਹ ਵਪਾਰ ਦੇ ਅੱਡੇ ਨੂੰ ਬੰਦ ਕਰਵਾਉਣ ਲਈ ਲੋਕਾਂ ਨੇ ਕੀਤਾ ਹੰਗਾਮਾ , ਪਹੁੰਚੀ ਪੁਲਿਸ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ ਦੇਹ ਵਪਾਰ ਦੇ ਅੱਡੇ ਨੂੰ ਬੰਦ ਕਰਵਾਉਣ ਲਈ ਬਸਤੀ ਦਾਨਿਸ਼ਮੰਦਾਂ ਦੇ ਬਦਰੀਨਾਥ ਕਾਲੋਨੀ ਇਲਾਕੇ ਦੇ ਲੋਕ ਜਮ੍ਹਾ ਹੋ ਗਏ। ਲੋਕਾਂ ਨੇ ਹੰਗਾਮਾ ਕੀਤਾ ਤਾਂ ਕਿ ਦੇਹ ਵਪਾਰ ਦੇ ਅੱਡੇ ਖ਼ਿਲਾਫ਼ ਪੁਲਿਸ ਕਾਰਵਾਈ ਕਰੇ।ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਨੰਬਰ 5 ਦੀ ਪੁਲਿਸ ਮੌਕੇ ’ਤੇ ਪੁੱਜੀ ਤੇ 2 ਔਰਤਾਂ ਸਮੇਤ ਇਕ ਗਾਹਕ ਨੂੰ ਕਾਬੂ ਕਰ ਕੇ ਥਾਣੇ ਲੈ ਗਈ।

ਜਾਣਕਾਰੀ ਅਨੁਸਾਰ ਸ਼ੰਕਰ ਨਿਵਾਸੀ ਯੂ. ਪੀ. ਸਰੀਰਕ ਸਬੰਧ ਬਣਾਉਣ ਲਈ ਬਦਰੀਨਾਥ ਕਾਲੋਨੀ ਵਿਚ ਗਿਆ ਸੀ, ਜਿਥੇ ਉਹ ਔਰਤ ਨਾਲ ਮੌਜ ਮਸਤੀ ਕਰ ਰਿਹਾ ਸੀ ਤੇ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਮਕਾਨ ਵਿਚ ਇਹ ਗਲਤ ਕੰਮ ਚੱਲ ਰਿਹਾ ਸੀ, ਉਸ ਦੀ ਮਾਲਕਨ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ, ਜਿਹੜੀ ਕਿ ਰਿਟਾਇਰਡ ਪੁਲਿਸ ਮੁਲਾਜ਼ਮ ਦੀ ਘਰ ਵਾਲੀ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।