ਭਗਵੰਤ ਮਾਨ ‘ਤੇ ਭਰੋਸਾ ਕਰਕੇ ਲੋਕਾਂ ਨੇ ਪਾਈਆਂ ਸੀ ਵੋਟਾਂ: ਮਨਪ੍ਰੀਤ ਕੌਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਲਤੀਫਪੁਰਾ ਵਿੱਚ ਇੰਪਰੂਵਮੈਂਟ ਟਰੱਸਟ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਵੱਡੀ ਕਾਰਵਾਈ ਸ਼ੁਰੂ ਕੀਤੀ ਸੀ। ਇਸ ਦੌਰਾਨ ਪੁਲਿਸ ਤੇ ਲੋਕ ਆਹਮੋ ਸਾਹਮਣੇ ਹੋ ਗਏ ਸੀ। ਜਿਸ ਕਾਰਨ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ। ਦੱਸ ਦਈਏ ਕਿ ਇੱਕ ਔਰਤ ਨੇ ਖੁਦ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ । ਹਾਲਾਂਕਿ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਹੀਰ ਦੌਰਾਨ ਲਤੀਫਪੁਰਾ ਗਏ ਤੇ ਉਨ੍ਹਾਂ ਨੇ ਲੋਕਾਂ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਕਈ ਸਿਆਸੀ ਆਗੂਆਂ ਨੇ ਵੀ ਉਥੇ ਆ ਕੇ ਪੀੜਤ ਪਰਿਵਾਰਾਂ ਦਾ ਹਾਲ- ਚਾਲ ਪਹੁੰਚਿਆ ।

ਪੀੜਤ ਪਰਿਵਾਰਾਂ ਦੀ ਮਦਦ ਲਈ ਕਈ ਸਮਾਜ ਸੇਵਕ ਵੀ ਸਾਹਮਣੇ ਆਏ ਹਨ। ਨਾਰੀ ਜਨ ਸੇਵਾ ਸਮਿਤੀ ਦੀ ਪ੍ਰਧਾਨ ਮਨਪ੍ਰੀਤ ਕੌਰ ਨੇ ਆਪ ਸਰਕਾਰ ਨੂੰ ਘੇਰਦੀਆਂ ਕਿਹਾ ਕਿ ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਆਪ ਪਾਰਟੀ ਤੇ ਭਗਵੰਤ ਮਾਨ 'ਤੇ ਭਰੋਸਾ ਕਰਕੇ ਵੋਟਾਂ ਪਾਈਆਂ ਸੀ। ਹੁਣ ਇਸ ਸਰਕਾਰ ਨੇ ਹੀ 1947 'ਚ ਪਾਕਿਸਤਾਨ ਤੋਂ ਆਏ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ ਤੇ ਲੋਕਾਂ ਦਾ ਭਰੋਸਾ ਤੋੜਿਆ ਹੈ । ਮਨਪ੍ਰੀਤ ਨੇ ਕਿਹਾ ਕਿ ਜੇਕਰ ਨਾਜਾਇਜ਼ ਕਬਜ਼ੇ ਹਟਾਉਣੇ ਸੀ ਤਾਂ ਪਹਿਲਾਂ ਉੱਥੇ ਰਹਿੰਦੇ ਲੋਕਾਂ ਨੂੰ ਘਰ ਮੁਹਈਆ ਕਰਵਾਉਣੇ ਚਾਹੀਦੇ ਸੀ। ਉਨ੍ਹਾਂ ਨੇ ਕਿਹਾ ਕਿ ਠੰਡ 'ਚ ਬਜ਼ੁਰਗ, ਬੱਚੇ ਕਿਵੇਂ ਬਿਨਾਂ ਛੱਤ ਤੋਂ ਰਹਿਣਗੇ। ਪੀੜਤ ਪਰਿਵਾਰਾਂ ਦਾ ਦਾ ਰੋ -ਰੋ ਕੇ ਬੁਰਾ ਹਾਲ ਹੋ ਗਿਆ ਹੈ ।