ਕੈਨੇਡਾ ‘ਚ ਲੋਕਾਂ ਨੂੰ ਝੱਲਣੀ ਪੈ ਸਕਦੀ ਹੈ ਮਹਿੰਗਾਈ ਦੀ ਮਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਕੈਨੇਡਾ 'ਚ ਰਹਿੰਦੇ ਲੋਕਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਸਕਦੀ ਹੈ। ਦੱਸਿਆ ਜਾ ਰਿਹਾ ਸਾਲ 2023 'ਚ ਖਾਣ -ਪੀਣ ਦੀਆਂ ਕੀਮਤਾਂ 7 ਫੀਸਦੀ ਤੱਕ ਵੱਧ ਸਕਦੀਆਂ ਹਨ। ਹੁਣ 4 ਮੈਬਰੀ ਪਰਿਵਾਰ ਤੇ ਰਾਸ਼ਨ ਦਾ ਸਾਲਾਨਾ ਖਰਚ 15,289 ਡਾਲਰ ਤੋਂ ਵੱਧ ਹੋ ਸਕਦਾ ਹੈ ਜੋ ਕਿ ਇਸ ਸਾਲ ਨਾਲੋਂ ਵੱਧ ਹੈ। ਜਾਣਕਾਰੀ ਅਨੁਸਾਰ ਕੈਨੇਡਾ 'ਚ 2023 ਸਾਲ 'ਚ ਖੁਰਾਕੀ ਚੀਜ਼ਾਂ ਦੀ ਕੀਮਤਾਂ ਵੱਧਣ ਦੀ ਸੰਭਾਵਨਾ ਹੈ। ਮਹਿੰਗੀ ਹੋ ਰਹੀ ਊਰਜਾ ਤੇ ਕੋਰੋਨਾ ਦੇ ਪ੍ਰਭਾਵ ਮਹਿੰਗਾਈ 'ਤੇ ਅਸਰ ਪਾ ਸਕਦੇ ਹਨ । ਹੁਣ ਤੱਕ ਕੈਨੇਡਾ 'ਚ ਸਾਲਾਨਾ ਮਹਿੰਗਾਈ ਦਰ 8.3 ਫੀਸਦੀ ਦਰਜ ਹੋਈ ਹੈ । ਯੂਕ੍ਰੇਨ ਤੇ ਰੂਸ ਜੰਗ ਮਹਿੰਗਾਈ ਦਾ ਇੱਕ ਸਭ ਤੋਂ ਵੱਡਾ ਕਾਰਨ ਹੈ ਕਿਉਕਿ ਯੂਕ੍ਰੇਨ ਤੇਲ ਦਾ ਸਭ ਤੋਂ ਵੱਡਾ ਸਪਲਾਇਰ ਹੈ । ਮਹਿੰਗਾਈ ਕਾਰਨ ਲੋਕਾਂ ਨੂੰ ਰੋਜ਼ਮਰਾ ਦੀ ਚੀਜ਼ਾਂ ਖਰੀਦਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਂ।