ਕੈਨੇਡਾ ਜਾਣ ਲਈ ਲੋਕ ਕਰ ਰਹੇ ਹਨ ਅਪਲਾਈ, ਪਰ ਨਹੀਂ ਮਿਲ ਰਿਹਾ Visa

by mediateam

ਓਂਟਾਰੀਓ ਡੈਸਕ (Vikram Sehajpal) : ਕੈਨੇਡੀਅਨ ਰਾਜਦੂਤ ਘਰਾਂ ਤੋਂ ਵੀਜ਼ਾ ਨਾਂ ਹੋਣ ਦੀ ਦਰ ਵਿਚ ਲਗਾਤਾਰ ਕਮੀ ਆਈ ਹੈ। ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਕ ਅਫਰੀਕਾ ਮਹਾਂਦੀਪ ਵਿਚ ਬੀਤੇ 4 ਸਾਲਾਂ ਦੌਰਾਨ ਸਭ ਤੋਂ ਵੱਧ ਵੀਜ਼ਾ ਇਨਕਾਰ (reject) ਕੀਤੇ ਗਏ ਜਦਕਿ ਯੂਰਪੀ ਦੇਸ਼ਾਂ ਤੋਂ ਵੀਜ਼ੇ ਦੀ ਦਰ ਵਿਚ ਲੱਗਭਗ 4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਸਟੱਡੀ ਤੇ ਵਰਕ ਵੀਜ਼ਾ, ਸੈਰ ਅਤੇ ਬਿਜ਼ਨੈੱਸ ਦੇ ਵੀਜ਼ਾ ਤੋਂ ਵੱਖਰੀ ਸ਼੍ਰੇਣੀ ਹੈ। ਸੈਰ ਦੇ ਵੀਜ਼ੇ ਦੀ ਗਿਣਤੀ ਦਰ ਆਮ ਨਾਲੋਂ ਵਧੀ ਹੈ।

ਅਫਰੀਕੀ ਦੇਸ਼ਾਂ ਵਿਚ 2015 ਅਤੇ 2018 ਦਰਮਿਆਨ ਕੈਨੇਡਾ ਦੀ ਸੈਰ ਵਾਲੇ ਵੀਜ਼ਾ ਤੋਂ ਇਨਕਾਰ ਦੀ ਦਰ ਵਿਚ 18 ਫੀਸਦੀ ਵਾਧਾ ਹੋਇਆ ਹੈ। ਸਿਰਫ ਏਸ਼ੀਆ ਦੇ ਦੇਸ਼ਾਂ ਵਿਚ ਇਹੀ ਦਰ ਸਵਾ 7 ਫੀਸਦੀ, ਮੱਧ-ਪੂਰਬ ਵਿਚ ਇਹ ਦਰ ਸਵਾ 10 ਫੀਸਦੀ ਤੋਂ ਵੱਧ ਹੈ। ਵਿਸ਼ਵ ਭਰ ਵਿਚ ਕੈਨੇਡਾ ਦੇ ਵੀਜ਼ਾ ਤੋਂ ਨਾਂਹ ਕਰਨ ਦੀ ਦਰ 13.6 ਫੀਸਦੀ ਤੋਂ ਉੱਪਰ ਹੈ। ਇਸੇ ਸਮੇਂ ਦੌਰਾਨ ਯੂਰਪੀ ਦੇਸ਼ਾਂ ਤੋਂ ਕੈਨੇਡੀਅਨ ਵੀਜ਼ਾ ਦਿੱਤੇ ਜਾਣ ਦੀ ਦਰ ਵਿਚ ਲੱਗਭਗ ਸਾਢੇ 4 ਫੀਸਦੀ ਦਾ ਵਾਧਾ ਦਰਜ਼ ਕੀਤਾ ਗਿਆ। 

ਜਾਣਕਾਰੀ ਮੁਤਾਬਕ ਬੀਤੇ 4 ਸਾਲਾਂ ਤੋਂ ਕੈਨੇਡਾ ਵੱਲ ਸਾਰੇ ਮਹਾਂਦੀਪਾਂ ਦੇ ਲੋਕਾਂ ਦਾ ਝੁਕਾਅ ਵਧਿਆ ਹੈ। ਵੱਡੀ ਗਿਣਤੀ ਵਿਚ ਲੋਕ ਕੈਨੇਡਾ ਜਾਣ ਲਈ ਅਪਲਾਈ ਕਰ ਰਹੇ ਹਨ ਜਿਸ ਕਰਕੇ ਪਹਿਲਾਂ ਜਿੰਨੇ ਵੀਜ਼ਾ ਦੇਣ ਦੀ ਦਰ ਨਾਲ ਵੀ ਵੀਜ਼ਾ ਧਾਰਕਾਂ ਦੀ ਗਿਣਤੀ ਬਹੁਤ ਵੱਧ ਗਈ ਹੈ। ਕੈਨੇਡੀਅਨ ਹਵਾਈ ਅੱਡਿਆਂ ਵਿਚ ਭੀੜ ਨੂੰ ਦੇਖ ਕੇ ਲੱਗਦਾ ਹੈ ਕਿ ਕੈਨੇਡਾ ਦਾ ਵੀਜ਼ਾ ਬਹੁਤ ਦਿੱਤਾ ਜਾ ਰਿਹਾ ਹੈ। ਇਸੇ ਦੌਰਾਨ ਖੋਜੀਆਂ ਤੇ ਬੁੱਧੀਜੀਵੀਆਂ ਨੂੰ ਵੀਜ਼ਾ ਦੇਣ ਦੀ ਦਰ ਵੀ ਘੱਟ ਹੋ ਰਹੀ ਹੈ।

More News

NRI Post
..
NRI Post
..
NRI Post
..