ਕਣਕ ਘੱਟ ਵੰਡਣ ਨੂੰ ਲੈ ਕੇ ਗੁੱਸੇ ‘ਚ ਆਏ ਲੋਕਾਂ ਨੇ ਕੀਤਾ ਹੰਗਾਮਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਸਰਕਾਰ ਵਲੋਂ ਗਰੀਬ ਲੋਕਾਂ ਲਈ ਸਸਤੀ ਸਕਣ ਦਿੱਤੀ ਜਾਂਦੀ ਹੈ ਦੱਸ ਦਈਏ ਕਿ ਕਣਕ ਦੀ ਵੰਡ ਨੂੰ ਰੋਕਣ ਲਈ ਆਮ ਆਦਮੀ ਪਾਰਟੀ ਦੇ ਆਗੂ ਸਾਹਮਣੇ ਹੀ ਲੋਕਾਂ ਨੇ ਜੰਮ ਕੇ ਭੜਾਸ ਕੰਦ ਦਿੱਤੀ ਸੀ। ਇਸ ਦੌਰਾਨ ਗੁੱਸੇ ਵਿੱਚ ਆਏ ਲੋਕਾਂ ਨੇ ਉਸ ਨਾਲ ਹੱਥੋਪਾਈ ਵੀ ਕੀਤੀ ਤੇ ਉਸ ਦੇ ਕਪੜੇ ਵੀ ਖਿੱਚੇ ਆਪ ਆਗੂ ਲੋਕਾਂ ਦੇ ਗੁੱਸੇ ਦਾ ਤੇਵਰ ਦੇਖਦੇ ਹੋਏ। ਆਪਣੇ ਮੋਟਰਸਾਈਕਲ ਨੂੰ ਛੱਡ ਕੇ ਦੌੜ ਗਿਆ ਇਸ ਮਾਮਲੇ ਨੂੰ ਲੈ ਕੇ ਇਲਾਕਾ ਵਸਿਆ ਨੇ ਕੋਸਲਰ ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੀੜਤ ਲੋਕਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਮੰਤਰੀ ਦੀ ਕੋਠੀ ਬਾਹਰ ਧਰਨਾ ਦੇਣਗੇ ਡਿਪੂ ਹੋਲਡਰ ਨੇ ਵੀ ਐਲਾਨ ਕੀਤਾ ਹੈ ਕਿ ਉਹ ਸਰਕਾਰੀ ਕਣਕ ਨਹੀਂ ਚੁੱਕਣਗੇ।

ਇਸ ਮਾਮਲੇ ਤੋਂ ਬਾਅਦ ਡਿਪੂ ਹੋਲਡਰਾ ਵਿੱਚ ਭਰੀ ਰੋਸ ਦੇਖਣ ਨੂੰ ਮਿਲਿਆ ਹੈ। ਯੂਨੀਅਨ ਦੇ ਅਧਿਕਾਰੀ ਮਨੀਸ਼ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਸ਼ਿਵਦੀਪ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਆਗੂ ਹਨ ਤੇ ਉਹ ਸਹੀ ਕੰਮ ਕਰ ਰਹੇ ਹਨ। ਲੋਕ ਫਿਰ ਵੀ ਉਨ੍ਹਾਂ ਤੇ ਦੋਸ਼ ਲਗਾ ਰਹੇ ਹਨ ਲੋਕਾਂ ਨੇ ਕਿਹਾ ਕਿ ਇਹ ਸਾਡਾ ਹੱਕ ਹੈ।

ਜਾਣਕਾਰੀ ਅਨੁਸਾਰ 2 ਦਿਨ ਪਹਿਲਾ ਗੇਟ ਹਕੀਮ ਦੀ ਇਕ ਡਿਪੂ ਹੋਲਡਰ ਪੰਜਾਬ ਸਰਕਾਰ ਵਲੋਂ ਦਿੱਤੀ ਸਸਤੀ ਕਣਕ ਵੰਡਣ ਜਾ ਰਿਹਾ ਸੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ 2 ਧੜੇ ਉਥੇ ਪਹੁੰਚੇ ਗਏ ਹਨ। ਇਨ੍ਹਾਂ ਵਿੱਚ ਇਕ ਵਿਅਕਤੀ ਕਾਲੀਚਰਨ ਤੇ ਸ਼ਿਵਦੀਪ ਸਿੰਘ ਸੀ। ਦੋਵੇ ਆਪਣੇ ਨਾਲ ਨਿਗਰਾਨੀ ਕਮੇਟੀ ਦੇ 6-6 ਮੈਬਰ ਲੈ ਕੇ ਆਏ ਹਨ ਜਿਸ ਨੂੰ ਲੈ ਕੇ ਲੋਕ ਹਰਾਂ ਹਨ ਕਿ ਇਕੋ ਡਿਪੂ ਵਾਰਡ ਵਿੱਚ ਦੋ ਨਿਗਰਾਨ ਕਮੇਟੀਆਂ ਕਿਵੇਂ ਬਣ ਗਈਆਂ।

ਸ਼ਿਵਪ੍ਰੀਤ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਮੈਬਰਾਂ ਦਰਜਨਾਂ ਦੀ ਗਿਣਤੀ ਵਿੱਚ ਜਦੋ ਡਿਪੂ ਦੇ ਅੰਦਰ ਬਾਥ ਗਏ ਤੇ ਆਪਸ ਵਿੱਚ ਬਹਿਸਬਾਜ਼ੀ ਹੋਣ ਲੱਗੀ। ਲੋਕ ਡਰ ਕੇ ਬਿਨਾਂ ਕਣਕ ਲਏ ਆਪਣੇ ਘਰ ਨੂੰ ਵਾਪਸ ਪਰਤ ਗਏ ਹਨ। ਲੋਕਾਂ ਨੇ ਕਿਹਾ ਕਿ ਸ਼ਿਵਦੇਪ ਬਾਹਰੀ ਲੋਕਾਂ ਨੂੰ ਲਾਭ ਦਿਵਾਉਣ ਲਈ ਜਾਣਬੁਝ ਕੇ ਗਰੀਬਾਂ ਦੀ ਕਣਕ ਰੋਕ ਰਿਹਾ ਹੈ। ਲੋਕਾਂ ਨੇ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਸਖ਼ਤੀ ਨਾਲ ਰੋਕਿਆ ਨਾ ਜਾਵੇ ਤਾਂ ਇਹ ਲੱਖਾਂ ਰੁਪਏ ਦੀ ਕਣਕ ਲੋਕਾਂ ਦੀ ਡਕਾਰ ਜਾਵੇਗਾ।