ਵਿਟਾਮਿਨ -D ਦੀ ਘਾਟ ਵਾਲੇ ਲੋਕ ਹੋ ਰਹੇ ਹਨ ਅੱਖਾਂ ਦੇ ਫਲੂ ਦਾ ਸ਼ਿਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਸ਼ ਭਰ 'ਚ ਆਈ ਫਲੂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦੱਸਿਆ ਜਾ ਰਿਹਾ ਬਰਸਾਤ ਦੇ ਮੌਸਮ 'ਚ ਅੱਖਾਂ ਦੇ ਫਲੂ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਪਹਿਲਾਂ ਵੀ ਅਜਿਹੇ ਮੌਸਮ 'ਚ ਅੱਖਾਂ ਦੇ ਫਲੂ ਦੇ ਮਾਮਲੇ ਸਾਹਮਣੇ ਆਉਦੇ ਹਨ ਪਰ ਇਸ ਸਾਲ ਪਿਛਲੇ ਸਾਲ ਨਾਲੋਂ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ । ਆਈ ਫਲੂ ਨੂੰ ਕੰਜ਼ਕਟਿਵਾਇਟੀਸ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਹਾਲ ਹੀ ਸਾਹਮਣੇ ਆਇਆ ਕਿ ਵਿਟਾਮਿਨ -D ਦੀ ਘਾਟ ਤੇ ਐਲਰਜੀ ਵਾਲੇ ਲੋਕਾਂ ਨੂੰ ਆਈ ਫਲੂ ਹੋਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੁੰਦੀ ਹੈ। ਅਧਿਐਨ ਮੁਤਾਬਕ ਆਈ ਫਲੂ ਵਾਲੇ ਲੋਕਾਂ 'ਚ 92 ਫੀਸਦੀ ਵਿਟਾਮਿਨ -D ਦੀ ਘੱਟ ਸੀ, ਜਦੋ ਕਿਸੇ ਵਿਅਕਤੀ 'ਚ ਵਿਟਾਮਿਨ -D ਘਾਟ ਦੀ ਘਾਟ ਹੁੰਦੀ ਹੈ ਤਾਂ ਅੱਖਾਂ ਦੀ ਪ੍ਰਤੀਰੋਧਕ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ। ਜਿਸ ਕਰਕੇ ਵਾਇਰਸ ਆਸਾਨੀ ਨਾਲ ਉਸ ਨੂੰ ਆਪਣੀ ਲਪੇਟ 'ਚ ਲੈ ਲੈਂਦਾ ਹੈ ।