HC ਵਿੱਚ ਫ਼ਿਲਮ ਸ਼ਿਕਾਰਾ ਦੇ ਖ਼ਿਲਾਫ਼ ਪਟੀਸ਼ਨ ਦਾਖ਼ਲ

by

ਸ੍ਰੀਨਗਰ (Nri Media) : ਵਿਧੂ ਵਿਨੋਦ ਚੋਪੜਾ ਦੀ ਫ਼ਿਲਮ ਸ਼ਿਕਾਰਾ: 'ਦ ਅਨਟੋਲਡ ਸਟੋਰੀ ਆਫ਼ ਕਸ਼ਮੀਰੀ ਪੰਡਿਤ' ਦੇ ਖਿਲਾਫ਼ ਜੰਮੂ-ਕਸ਼ਮੀਰ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਇਸ ਪਟੀਸ਼ਨ ਵਿੱਚ ਫ਼ਿਲਮ ਰਿਲੀਜ਼ ਹੋਣ 'ਤੇ ਰੋਕ ਅਤੇ ਇਸ ਦੇ ਕੁਝ ਹਿੱਸਿਆਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ।

ਇਸ ਫ਼ਿਲਮ ਨੂੰ ਰਿਲੀਜ਼ ਕਰਨ ਦੀ ਤਰੀਕ 7 ਫ਼ਰਵਰੀ ਹੈ। ਪਟੀਸ਼ਨਕਰਤਾ ਇਫਤਖ਼ਾਰ ਮਿਸਗਰ, ਮਾਜਿਦ ਹੈਦਰੀ ਅਤੇ ਇਰਫ਼ਾਨ ਹਾਫਿਜ਼ ਨੇ ਇਲਜ਼ਾਮ ਲਾਇਆ ਹੈ ਕਿ ਇਸ ਫ਼ਿਲਮ ਵਿੱਚ ਕਸ਼ਮੀਰ ਅਤੇ ਕਸ਼ਮੀਰੀ ਪੰਡਿਤਾਂ ਬਾਰੇ ਗ਼ਲਤ ਫ਼ਿਲਮਾਇਆ ਗਿਆ ਹੈ।ਮਿਸਗਰ ਨੇ ਨਿਊਜ਼ ਏਜੰਸੀ ਆਈਏਐਨਐਸ ਨੂੰ ਦੱਸਿਆ, "ਅਸੀਂ ਇਸ ਦੀ ਰਿਲੀਜ਼ ਰੋਕਣ ਅਤੇ ਉਨ੍ਹਾਂ ਦ੍ਰਿਸ਼ਾਂ ਨੂੰ ਹਟਾਉਣ ਦੇ ਲਈ ਕਹਿ ਰਹੇ ਹਾਂ ਜਿੰਨਾਂ ਦੇ ਜ਼ਰੀਏ ਘਾਟੀ ਦੇ ਮੁਸਲਮਾਨਾਂ ਦੇ ਅਕ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।"

More News

NRI Post
..
NRI Post
..
NRI Post
..