ਮਾਮੂਲੀ ਬਹਿਸ ਨੇ ਲਿਆ ਖੂਨੀ ਰੂਪ, ਸਾਬਕਾ MC ਦੇ ਪੁੱਤ ਨੇ ਨੌਜਵਾਨ ਦੇ ਮਾਰੀਆਂ ਗੋਲੀਆਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਦੇ ਹਲਕਾ ਬਟਾਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਾਮੂਲੀ ਬਹਿਸ ਨੇ ਖੂਨੀ ਰੂਪ ਲੈ ਲਿਆ। ਦੱਸਿਆ ਜਾ ਰਿਹਾ ਸਾਬਕਾ MC ਦੇ ਪੁੱਤ ਨੇ ਨੌਜਵਾਨ ਨੂੰ ਗੋਲੀਆਂ ਮਾਰ ਜਖਮੀ ਕਰ ਦਿੱਤਾ । ਜਖ਼ਮੀ ਨੌਜਵਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।ਪ੍ਰਗਟ ਸਿੰਘ ਨੇ ਕਿਹਾ ਕਿਹਾ ਤੀਰਥ ਰਾਮ ਤੇ ਕਾਂਗਰਸ ਦੇ ਸਾਬਕਾ MC ਦੇ ਪੁੱਤ ਸੁਰਿੰਦਰ ਲਾਡਾ ਮਾਮੂਲੀ ਬਹਿਸ ਹੋ ਗਈ ।ਜਿਸ ਤੋਂ ਬਾਅਦ ਸੁਰਿੰਦਰ ਨੇ ਆਪਣੀ ਪਿਸਤੌਲ ਨਾਲ ਤੀਰਥ ਰਾਮ ਨੂੰ ਗੋਲੀਆਂ ਮਾਰ ਦਿੱਤੀ । ਗੋਲੀ ਸਿਰ ਵਿੱਚ ਲੱਗਣ ਕਾਰਨ ਤੀਰਥ ਰਾਮ ਗੰਭੀਰ ਜਖ਼ਮੀ ਹੋ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸੁਰਿੰਦਰ ਮੌਕੇ ਤੋਂ ਫਰਾਰ ਹੋ ਗਿਆ । ਫਿਲਹਾਲ ਪੁਲਿਸ ਵੱਲੋ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।