
ਕਪੂਰਥਲਾ : ਫਗਵਾੜਾ ਦੇ ਇਕ ਗੁਰਦੁਆਰੇ ਚੌੜਾ ਖ਼ੂਹ 'ਚ ਮੰਗਲਵਾਰ ਸਵੇਰੇ ਇਕ ਨਿਹੰਗ ਸਿੱਖ ਨੇ ਕਥਿਤ ਤੌਰ 'ਤੇ ਬੇਅਦਬੀ ਦੇ ਸ਼ੱਕ 'ਚ ਇਕ ਨੌਜਵਾਨ ਦਾ ਕਤਲ ਕਰ ਦਿੱਤਾ। ਨਿਹੰਗ ਜਿਸ ਦੀ ਪਛਾਣ ਰਮਨਦੀਪ ਸਿੰਘ ਵਜੋਂ ਹੋਈ ਹੈ, ਨੇ ਵੀਡੀਓ ਅਪਲੋਡ ਕਰਕੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸੀਨੀਅਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਕਿਉਂਕਿ ਦੋਸ਼ੀ ਨੇ ਚੌੜਾ ਖੂਹ ਗੁਰਦੁਆਰੇ ਦੇ ਅੰਦਰ ਆਪਣੇ ਆਪ ਨੂੰ ਬੰਦ ਕਰ ਲਿਆ ਸੀ।
ਫਗਵਾੜਾ ਦੇ ਐੱਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਿਹੰਗ ਨੇ ਗੁਰਦੁਆਰਾ ਚੌਰਾ ਖੂਹ ‘ਚ ਬੇਅਦਬੀ ਦੇ ਸ਼ੱਕ ‘ਚ ਨੌਜਵਾਨ ਦਾ ਕਤਲ ਕਰ ਦਿੱਤਾ। ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।