ਕਸ਼ਮੀਰ ‘ਚ 72 ਦਿਨਾਂ ਬਾਅਦ ਵਜਿਆ ਫੋਨ ਦੀ ਘੰਟੀਆਂ

by mediateam

ਕਸ਼ਮੀਰ (Vikram Sehajpal) : ਕਸ਼ਮੀਰ 'ਚ ਸੋਮਵਾਰ ਦੁਪਹਿਰ 12 ਵਜੇ ਪੋਸਟਪੇਡ ਮੋਬਾਈਲ ਸੇਵਾਵਾਂ ਬਹਾਲ ਹੋ ਗਈਆਂ ਹਨ। ਇਸ ਨਾਲ ਹੀ ਪੂਰੀ ਵਾਦੀ 'ਚ 40 ਲੱਖ ਪੋਸਟ ਪੇਡ ਮੋਬਾਈਲ ਕੁਨੈਕਸ਼ਨ ਚਾਲੂ ਹੋ ਗਏ ਹਨ। ਹਾਲਾਂਕਿ 40 ਲੱਖ ਦੇ ਕਰੀਬ ਪ੍ਰੀ-ਪੇਡ ਮੋਬਾਈਲ ਫੋਨ 'ਤੇ ਮੋਬਾਈਲ ਇੰਟਰਨੈੱਟ ਸੇਵਾ ਫਿਲਹਾਲ ਮੁਅੱਤਲ ਰਹੇਗੀ। ਸੂਬਾ ਪ੍ਰਸ਼ਾਸਨ ਨੇ ਉਮੀਦ ਜਤਾਈ ਹੈ ਕਿ ਮੋਬਾਈਲ ਸੇਵਾਵਾਂ ਬਹਾਲ ਹੋਣ ਨਾਲ ਕਸ਼ਮੀਰ 'ਚ ਹਾਲਾਤ ਠੀਕ ਕਰਨ 'ਚ ਮਦਦ ਮਿਲੇਗੀ।

ਧਾਰਾ 370 ਹਟਾਏ ਜਾਣ ਤੋਂ ਬਾਅਦ ਪੈਦਾ ਹੋਏ ਤਣਾਅ 'ਚ ਸੁਧਾਰ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਪ੍ਰਸ਼ਾਸਨ ਨੇ ਸੋਮਵਾਰ ਪੋਸਟ ਪੇਡ ਮੋਬਾਈਲ ਫੋਨ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਸੀ। ਹੁਣ ਪੋਸਟ ਪੇਡ ਮੋਬਾਈਲ ਸੇਵਾਵਾਂ ਸੋਮਵਾਰ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਜਾਵੇਗੀ। ਇਸ ਲਈ ਸਾਰੀਆਂ ਕੰਪਨੀਆਂ ਨੂੰ ਪਹਿਲਾਂ ਤੋਂ ਹੀ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਹੁਣ 20 ਲੱਖ ਪ੍ਰੀ-ਪੇਡ ਮੋਬਾਈਲ ਫੋਨ 'ਤੇ ਇੰਟਰਨੈੱਟ ਸੇਵਾਵਾਂ ਸ਼ੁਰੂ ਕਰਨ 'ਤੇ ਕੋਈ ਵੀ ਫੈਸਲਾ ਨਹੀਂ ਹੋਇਆ ਹੈ। ਮੋਬਾਈਲ ਇੰਟਰਨੈੱਟ ਕਸ਼ਮੀਰ ਨਾਲ-ਨਾਲ ਜੰਮੂ 'ਚ ਵੀ ਬੰਦ ਪਈ ਹੈ।

More News

NRI Post
..
NRI Post
..
NRI Post
..