ਫੁੱਫੜ ਨੇ ਨੂੰਹ ਲਈ ਕੀਤੀ ਇਹ ਗੰਦੀ ਮੰਗ, ਗੁੱਸੇ ‘ਚ ਆ ਭਤੀਜੇ ਨੇ ਕੀਤਾ ਵੱਡਾ ਕਾਂਡ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਤਿਹਗੜ੍ਹ ਸਾਹਿਬ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਆਪਣੀ ਪਤਨੀ ਲਈ ਫੁੱਫੜ ਦੇ ਮੂੰਹੋ ਗੰਦੀ ਮੰਗ ਸੁਣ ਕੇ ਭਤੀਜੇ ਨੇ ਗੁੱਸੇ 'ਚ ਆ ਕੇ ਫੁੱਫੜ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਉਸ ਨੂੰ ਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ। SSP ਰਵਜੋਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਵਾਸੀ ਸੈਦਪੁਰ ਦੇ ਰੂਪ 'ਚ ਹੋਈ ਹੈ ,ਜੋ ਕਿ ਆਪਣੀ ਭਤੀਜ ਨੂੰਹ 'ਤੇ ਮਾੜੀ ਨਜ਼ਰ ਰੱਖਦਾ ਸੀ। ਉਨ੍ਹਾਂ ਨੇ ਦੱਸਿਆ ਕਿ ਸੁਰਿੰਦਰ ਸਿੰਘ ਰਿਸ਼ਤੇ 'ਚ ਗੁਰਜੀਤ ਸਿੰਘ ਦਾ ਫੁੱਫੜ ਲੱਗਦਾ ਸੀ ।

ਸੁਰਿੰਦਰ ਸਿੰਘ ਕਾਫੀ ਸਮੇ ਤੋਂ ਗੁਰਜੀਤ ਸਿੰਘ ਦੀ ਪਤਨੀ 'ਤੇ ਗੰਦੀ ਨਜ਼ਰ ਰੱਖਦਾ ਸੀ। ਜਿਸ ਕਰਕੇ ਗੁੱਸੇ 'ਚ ਆ ਕੇ ਗੁਰਜੀਤ ਸਿੰਘ ਦੇਰ ਰਾਤ ਆਪਣੇ ਦੋਸਤ ਸੁਖਬੀਰ ਸਿੰਘ ਨਾਲ ਫੁੱਫੜ ਦੇ ਘਰ ਗਿਆ ।ਇਸ ਤੋਂ ਬਾਅਦ ਤਿੰਨਾਂ ਨੇ ਮਿਲ ਕੇ ਸ਼ਰਾਬ ਪੀਤੀ। ਇਸ ਦੌਰਾਨ ਗੁਰਜੀਤ ਸਿੰਘ ਨੇ ਆਪਣੇ ਫੁੱਫੜ ਨੂੰ ਪਤਨੀ ਦੇ ਇਲਾਜ਼ ਲਈ ਪੈਸੇ ਉਧਾਰ ਦੇਣ ਲਈ ਕਿਹਾ । ਫੁੱਫੜ ਨੇ ਪੈਸੇ ਦੇਣ ਬਦਲੇ ਗੁਰਜੀਤ ਸਿੰਘ ਦੀ ਪਤਨੀ ਨੂੰ ਲੈ ਕੇ ਗੰਦੀ ਮੰਗ ਰੱਖ ਦਿੱਤੀ ।ਜਿਸ ਤੋਂ ਬਾਅਦ ਗੁੱਸੇ 'ਚ ਆ ਕੇ ਗੁਰਜੀਤ ਸਿੰਘ ਨੇ ਆਪਣੇ ਸਾਥੀ ਨਾਲ ਮਿਲ ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ ।