ਵਿਅਕਤੀ ਦੇ ਗੁਪਤ ਅੰਗ ‘ਤੇ ਪਿੱਟਬੁਲ ਨੇ ਕੀਤਾ ਹਮਲਾ, ਗੁੱਸੇ ‘ਚ ਆਏ ਲੋਕਾਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਰਨਾਲ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੱਟਬੁਲ ਨੇ 30 ਸਾਲਾ ਵਿਅਕਤੀ ਦੇ ਗੁਪਤ ਅੰਗ 'ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਵਿਅਕਤੀ ਗੰਭੀਰ ਜਖ਼ਮੀ ਹੋ ਗਿਆ। ਜਿਸ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਦੱਸਿਆ ਜਾ ਰਿਹਾ ਪਿੱਟਬੁਲ ਕੁੱਤੇ ਦੇ ਕੱਟਣ 'ਤੇ ਵਿਅਕਤੀ ਦਾ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ,ਜਦੋ ਵਿਅਕਤੀ ਨੂੰ ਕੁੱਤੇ ਨੇ ਨਹੀ ਛੱਡਿਆ ਤਾਂ ਗੁੱਸੇ 'ਚ ਆਏ ਲੋਕਾਂ ਨੇ ਪਿੱਟਬੁਲ ਨੂੰ ਕੁੱਟ- ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ।

ਜਾਣਕਾਰੀ ਅਨੁਸਾਰ ਪਿੰਡ ਬਿਜਨਾ ਦੇ ਰਹਿਣ ਵਾਲਾ ਵਿਅਕਤੀ ਆਪਣੇ ਕੰਮ ਲਈ ਖੇਤ 'ਚ ਜਾ ਰਿਹਾ ਸੀ ਤਾਂ ਉੱਥੇ ਤੂੜੀ ਬਣਾਉਣ ਵਾਲੀ ਰੀਪਰ ਮਸ਼ੀਨ ਖੜ੍ਹੀ ਸੀ। ਉਸ ਮਸ਼ੀਨ ਹੇਠਾਂ ਹੀ ਪਿੱਟਬੁਲ ਕੁੱਤਾ ਬੈਠਾ ਸੀ, ਜਿਵੇ ਹੀ ਮਸ਼ੀਨ ਕੋਲ ਪਹੁੰਚਿਆ ਤਾਂ ਉਸ ਨੇ ਗੁਪਤ ਅੰਗ 'ਤੇ ਹਮਲਾ ਕਰ ਦਿੱਤਾ । ਜਦੋ ਕਾਫੀ ਸਮੇ ਤੱਕ ਕੁੱਤੇ ਨੇ ਨੌਜਵਾਨ ਨੂੰ ਨਹੀਂ ਛੱਡਿਆ ਤਾਂ ਲੋਕਾਂ ਨੇ ਗੁੱਸੇ 'ਚ ਆ ਕੇ ਕੁੱਟ -ਕੁੱਟ ਕੁੱਤੇ ਨੂੰ ਮਾਰ ਦਿੱਤਾ ,ਹਾਲਾਂਕਿ ਉਸ ਸਮੇ ਵਿਅਕਤੀ ਕਾਫੀ ਜਖ਼ਮੀ ਹੋ ਗਿਆ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।