ਜਕਾਰਤਾ (ਨੇਹਾ): ਇੰਡੋਨੇਸ਼ੀਆ ਦੇ ਇਕ ATR 42-500 ਜਹਾਜ਼ ਦਾ ਮਕਾਸਰ ਨੇੜੇ ਸੰਪਰਕ ਟੁੱਟ ਗਿਆ ਤੇ ਇਸ ਦਾ ਅਤਾ-ਪਤਾ ਨਹੀਂ ਲਗ ਰਿਹਾ। ਇਸ ਵਿਚ 11 ਜਣੇ ਸਵਾਰ ਸਨ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਜਹਾਜ਼ ਨਾਲ ਸੰਪਰਕ ਟੁੱਟਣ ਦੇ ਨੇੜੇ ਇੱਕ ਪਹਾੜ ’ਤੇ ਮਲਬਾ ਦਿਖਾਈ ਦੇ ਰਿਹਾ ਹੈ।
Fliaghtradar24 ਅਨੁਸਾਰ ਇੰਡੋਨੇਸ਼ਿਆਈ ਸਮੁੰਦਰੀ ਮਾਮਲਿਆਂ ਅਤੇ ਮੱਛੀ ਪਾਲਣ ਮੰਤਰਾਲੇ ਦਾ ਇੱਕ ATR 42-500 ਏਅਰਕਰਾਫਟ ਦਾ ਉਸ ਵੇਲੇ ਸੰਪਰਕ ਟੁੱਟ ਗਿਆ ਜਦੋਂ ਇਹ ਸਮੁੰਦਰ ਦੇ ਉੱਪਰ ਘੱਟ ਉਚਾਈ ’ਤੇ ਉੱਡ ਰਿਹਾ ਸੀ। ਇਸ ਦਾ ਆਖਰੀ ਸਿਗਨਲ 04:20 UTC ’ਤੇ ਪ੍ਰਾਪਤ ਹੋਇਆ ਸੀ ਜੋ ਮਕਾਸਰ ਹਵਾਈ ਅੱਡੇ ਤੋਂ ਲਗਪਗ 12 ਮੀਲ (20 ਕਿਲੋਮੀਟਰ) ਉੱਤਰ-ਪੂਰਬ ਵਿੱਚ ਸੀ।



