ਲਾਸ ਏਂਜਲਸ ਵਿੱਚ ਅਸਮਾਨ ਤੋਂ ਜਹਾਜ਼ ਸੁੱਟਣ ਲੱਗਾ ਤੇਲ – ਬੱਚਿਆਂ ਸਮੇਤ 60 ਜ਼ਖਮੀ

by mediateam

ਲਾਸ ਏਂਜਲਸ , 15 ਜਨਵਰੀ ( NRI MEDIA )

ਕਈ ਵਾਰ ਅਸਮਾਨ ਤੋਂ ਅਜਿਹੇ ਹਾਦਸੇ ਹੁੰਦੇ ਹਨ, ਜਿਨ੍ਹਾਂ ਦੀ ਉਮੀਦ ਨਹੀਂ ਕੀਤੀ ਜਾਂਦੀ , ਅਜਿਹਾ ਹੀ ਦੁਖਾਂਤ ਮੰਗਲਵਾਰ ਸ਼ਾਮ ਨੂੰ ਲਾਸ ਏਂਜਲਸ ਚ ਦੇਖਣ ਨੂੰ ਮਿਲਿਆ , ਇਸੇ ਤਰ੍ਹਾਂ ਲਾਸ ਏਂਜਲਸ ਏਅਰਪੋਰਟ ਤੋਂ ਚੀਨ ਦੇ ਸ਼ੰਘਾਈ ਸ਼ਹਿਰ ਜਾ ਰਹੇ ਇਕ ਜਹਾਜ ਨਾਲ ਹਾਦਸਾ ਵਾਪਰ ਗਿਆ ਜਿਸ ਤੋਂ ਬਾਅਦ ਤੁਰੰਤ ਉਸਨੂੰ ਐਮਰਜੈਂਸੀ ਲੈਂਡਿੰਗ ਲਈ ਕਿਹਾ ਗਿਆ ,ਇਸ ਐਮਰਜੈਂਸੀ ਲੈਂਡਿੰਗ ਪ੍ਰਕਿਰਿਆ ਦੇ ਤਹਿਤ, ਜਹਾਜ਼ ਅਕਸਰ ਉਨ੍ਹਾਂ ਦੇ ਤੇਲ ਨੂੰ ਘਟਾਉਂਦੇ ਹਨ , ਜੈੱਟ ਦਾ ਤੇਲ ਪੰਜ ਪ੍ਰਾਇਮਰੀ ਸਕੂਲ ਅਤੇ ਇੱਕ ਹਾਈ ਸਕੂਲ ਵਿੱਚ ਡਿੱਗ ਗਿਆ ,ਇਸ ਕਾਰਨ ਬੱਚਿਆਂ ਸਮੇਤ 60 ਲੋਕ ਜ਼ਖਮੀ ਹੋ ਗਏ। 


ਲਾਸ ਏਂਜਲਸ ਕਾਉਂਟੀ ਫਾਇਰ ਵਿਭਾਗ ਦੇ ਇੰਸਪੈਕਟਰ ਸੀਨ ਫਰਗੂਸਨ ਨੇ ਦੱਸਿਆ ਕਿ ਜੈੱਟ ਤੇਲ ਨਾਲ ਸਭ ਤੋਂ ਪ੍ਰਭਾਵਤ ਸਕੂਲ ਕੁਦਾਹੀ ਦਾ ਪਾਰਕ ਐਵੀਨਿਉ ਐਲੀਮੈਂਟਰੀ ਸੀ, ਜਿੱਥੇ 20 ਬੱਚਿਆਂ ਅਤੇ 11 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ,ਸਕੂਲ ਏਅਰਪੋਰਟ ਤੋਂ 31 ਕਿਲੋਮੀਟਰ ਦੀ ਦੂਰੀ 'ਤੇ ਹੈ , ਇਸ ਨਾਲ ਉਸ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ ,ਬਹੁਤ ਸਾਰੇ ਬੱਚਿਆਂ ਨੇ ਐਲਰਜੀ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਭੇਜਿਆ ਗਿਆ ,ਬਹੁਤੇ ਬੱਚਿਆਂ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਇਸ ਤੋਂ ਇਲਾਵਾ, ਜੈੱਟ ਬਾਲਣ ਸੈਨ ਗੈਬਰੀਅਲ ਐਲੀਮੈਂਟਰੀ, ਗ੍ਰਾਹਮ ਐਲੀਮੈਂਟਰੀ, ਟਾਵਡ ਐਲੀਮੈਂਟਰੀ, 93 ਵੇਂ ਸਟ੍ਰੀਟ ਐਲੀਮੈਂਟਰੀ ਅਤੇ ਜੌਰਡਨ ਹਾਈ ਸਕੂਲ 'ਤੇ ਡਿਗਿਆ , ਕੁਝ ਲੋਕ ਜੋ ਜੈੱਟ ਦੇ ਤੇਲ ਨਾਲ ਪ੍ਰਭਾਵਤ ਹੋਏ ਸਨ ਉਨ੍ਹਾਂ ਨੂੰ ਮੁਢਲੀ ਸਹਾਇਤਾ ਦਿੱਤੀ ਗਈ ਹਾਲਾਂਕਿ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਜ਼ਰੂਰਤ ਨਹੀਂ ਪਈ |


ਡੈਲਟਾ ਏਅਰ ਲਾਈਨ ਨੇ ਕਿਹਾ ਕਿ ਜੈੱਟ ਫਿਉਲ ਲੀਕ ਹਵਾਈ ਜਹਾਜ਼ 89 ਦਾ ਸੀ ਜੋ ਕਿ ਸ਼ੰਘਾਈ, ਚੀਨ ਜਾ ਰਿਹਾ ਸੀ,ਤਕਨੀਕੀ ਖਰਾਬੀ ਕਾਰਨ ਉਸਨੂੰ ਤੁਰੰਤ ਲਾਸ ਏਂਜਲਸ ਏਅਰਪੋਰਟ ਵਾਪਸ ਪਰਤਣਾ ਪਿਆ ,ਜਹਾਜ਼ ਨੂੰ ਸੁਰੱਖਿਅਤ ਲੈਂਡਿੰਗ ਲਈ ਜੈੱਟ ਬਾਲਣ ਨੂੰ ਘੱਟ ਕਰਨਾ ਪਿਆ ਸੀ , ਇਸ ਜਹਾਜ਼ ਵਿਚ 288 ਯਾਤਰੀ ਸਵਾਰ ਸਨ। ਇਹ ਮਾਣ ਵਾਲੀ ਗੱਲ ਹੈ ਕਿ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਹੋਈ ਹੈ |

More News

NRI Post
..
NRI Post
..
NRI Post
..