ਨਵੀਂ ਦਿੱਲੀ: ਇਸ ਸਾਲ ਖਿਡਾਰੀਆਂ ਦੇ ਨਕਦ ਇਨਾਮ ਵਿਚ ਵਾਧਾ ਕੀਤਾ ਗਿਆ ਹੈ। ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੋਰੋਨਾ ਮਹਾਮਾਰੀ ਕਰਕੇ ਦੇਸ਼ ਦੇ ਖਿਡਾਰੀਆਂ ਨੂੰ ਆਨਲਾਈਨ ਕੌਮੀ ਖੇਡ ਪੁਰਸਕਾਰ ਨਾਲ ਸਨਮਾਨਤ ਕੀਤਾ। ਇਸ ਸਾਲ ਰਾਸ਼ਟਰੀ ਪੁਰਸਕਾਰ ਲਈ 74 ਖਿਡਾਰੀਆਂ ਦੀ ਚੋਣ ਕੀਤੀ ਗਈ, ਜਿਸ ਵਿੱਚ ਪੰਜ ਨੂੰ ਖੇਡ ਰਤਨ ਅਤੇ 27 ਨੂੰ ਅਰਜੁਨ ਪੁਰਸਕਾਰ ਲਈ ਸਨਮਾਨਿਤ ਕੀਤਾ ਗਿਆ। ਇਨ੍ਹਾਂ ਚੋਂ 60 ਖਿਡਾਰੀਆਂ ਨੇ ਭਾਰਤ ਦੇ ਸਪੋਰਟਸ ਅਥਾਰਟੀ ਦੇ 11 ਸੈਂਟਰਾਂ ਤੋਂ ਵਰਚੁਅਲ ਈਵੈਂਟ ਵਿਚ ਹਿੱਸਾ ਲਿਆ।ਕ੍ਰਿਕਟਰ ਰੋਹਿਤ ਸ਼ਰਮਾ (ਖੇਲ ਰਤਨ) ਅਤੇ ਇਸ਼ਾਂਤ ਸ਼ਰਮਾ (ਅਰਜੁਨ ਅਵਾਰਡ) ਸਮਾਰੋਹ ਵਿਚ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਲਈ ਯੂਏਈ ਵਿਚ ਹਨ। ਜਦੋਂ ਕਿ ਸਟਾਰ ਪਹਿਲਵਾਨ ਵਿਨੇਸ਼ ਫੋਗਾਟ (ਖੇਲ ਰਤਨ) ਅਤੇ ਬੈਡਮਿੰਟਨ ਖਿਡਾਰੀ ਸਤਵਿਕਸਿਰਾਜ ਰੰਕਰੇਡੀ (ਅਰਜੁਨ ਅਵਾਰਡ) ਨੂੰ ਕੋਵਿਡ -19 ਪੌਜ਼ੇਟਿਵ ਪਾਏ ਜਾਣ ਤੋਂ ਬਾਅਦ ਇਸ ਸਮਾਰੋਹ ਤੋਂ ਹਟਣਾ ਪਿਆ।


