ਲਾਹੌਰ ਡੈਸਕ (ਵਿਕਰਮ ਸਹਿਜਪਾਲ) : ਪਾਕਿਸਤਾਨੀ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਲਈ ਵ੍ਹਾਇਟ ਹਾਊਸ ਅਮਰੀਕਾ ਜਾਣਗੇ। ਤੁਹਾਨੂੰ ਦੱਸ ਦਈਏ ਕਿ ਵ੍ਹਾਇਟ ਹਾਉਸ ਨੇ ਇਸ ਦੀ ਜਾਣਕਾਰੀ ਇੱਕ ਪ੍ਰੈੱਸ ਨੋਟ ਜਾਰੀ ਕਰ ਕੇ ਦਿੱਤੀ ਹੈ। ਇਸ ਜਾਣਕਾਰੀ ਨੇ ਇੱਕ ਉਲਝਣ ਪੈਦਾ ਕਰ ਦਿੱਤੀ ਹੈ ਕਿ ਕੀ ਇਹ ਮੀਟਿੰਗ ਸਚਮੁੱਚ ਹੋਵੇਗੀ? ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਬੁਲਾਰੇ ਡਾ. ਮੁਹੰਮਦ ਫ਼ੈਜ਼ਲ ਨੇ ਇੱਕ ਟਵੀਟ ਕਰ ਕੇ ਇਸ ਅਚਾਨਕ ਫ਼ੇਰੀ ਬਾਰੇ ਵੀ ਜਾਣਕਾਰੀ ਦਿੱਤੀ ਸੀ।
ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿੱਚ ਪਾਕਿ ਅਤੇ ਅਮਰੀਕਾ ਵਿਚਕਾਰ ਦੁਵੱਲੇ ਸਬੰਧਾਂ ਵਿੱਚ ਸੁਧਾਰ ਲਿਆ ਕੇ ਸ਼ਾਂਤੀ, ਸਥਿਰਤਾ ਅਤੇ ਆਰਥਿਕ ਖ਼ੁਸ਼ਹਾਲੀ ਲਿਆਉਣ ਨੂੰ ਮਹੱਤਤਾ ਦਿੱਤੀ ਜਾਵੇਗੀ।ਟਰੰਪ ਅਤੇ ਖ਼ਾਨ ਕਈ ਤਰ੍ਹਾਂ ਦੇ ਵਿਸ਼ਿਆ, ਅੱਤਵਾਦ, ਬਚਾਅ, ਊਰਜਾ ਤੇ ਵਪਾਰ, ਸ਼ਾਂਤੀਪੂਰਵਕ ਏਸ਼ੀਆਂ ਦਾ ਟੀਚਾ ਆਦਿ ਵਿਸ਼ਿਆ ਉੱਤੇ ਗੱਲਬਾਤ ਕਰਨਗੇ। ਇਹ ਮੀਟਿੰਗ ਆਉਣ ਵਾਲੀ 22 ਜੁਲਾਈ ਨੂੰ ਅਮਰੀਕਾ ਦੇ ਵ੍ਹਾਇਟ ਹਾਉਸ ਵਿਖੇ ਹੋਵੇਗੀ।



