ਟੈਸਟ ਮੈਚ ਦੇਖਣ ਅਹਿਮਦਾਬਾਦ ਪਹੁੰਚੇ PM ਮੋਦੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੇ ਬਾਰਡਰ ਗਾਵਕਸਰ ਦਾ ਅੱਜ ਚੋਥਾ ਮੈਚ ਅਹਿਮਦਾਬਾਦ ਦੇ ਨਰਿੰਦਰ ਮਦੋਈ ਸਟੇਡੀਅਮ 'ਚ ਖੇਡਿਆ ਜਾ ਰਹੀ ਹੈ। ਦੱਸ ਦਈਏ ਕਿ ਇਹ ਸੀਰੀਜ਼ ਦਾ ਆਖਰੀ ਮੈਚ ਹੈ। ਇਸ ਮੈਚ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਟਰੇਲੀਅਨ ਹਮਰੁਤਬਾ ਐਂਥਨੀ ਅਲਬਾਨੀਜ਼ ਨਾਲ ਸਟੇਡੀਅਮ ਪਹੁੰਚੇ। ਇਸ ਮੈਚ ਨੂੰ ਦੇਖਦੇ ਹੋਏ ਅਹਿਮਦਾਬਾਦ ਸਿਟੀ ਪੁਲਿਸ ਨੇ 13 ਮਾਰਚ ਤੱਕ ਪੂਰੇ ਸ਼ਹਿਰ ਵਿੱਚ 9 ਡਰੋਨ ਫਲਾਈ ਜ਼ੋਨ ਦਾ ਐਲਾਨ ਕੀਤਾ ਹੈ। ਸਟੇਡੀਅਮ ਦੇ ਕੋਲ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦੋਵੇ ਪ੍ਰਧਾਨ ਮੰਤਰੀ ਕੁਝ ਸਮੇ ਲਈ ਹੀ ਸਟੇਡੀਅਮ ਰੁਕਣਗੇ।ਮੈਚ 'ਚ ਕੰਗਾਰੂ ਟੀਮ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ ।