ਵਿਸ਼ਵ ਚੈਮਪੀਅਨ ਬਣਨ ਤੇ PM ਮੋਦੀ ਨੇ ਦਿੱਤੀ ਵਧਾਈ

by vikramsehajpal

ਜਲੰਧਰ (ਸਾਹਿਬ) - ਭਾਰਤੀ ਟੀਮ ਨੇ ਇਤਿਹਾਸ ਵਿੱਚ ਚੌਥੀ ਵਾਰ ਵਿਸ਼ਵ ਕੱਪ ਖਿਤਾਬ ਜਿੱਤਿਆ ਹੈ। ਭਾਰਤੀ ਟੀਮ ਨੇ ਸ਼ਨੀਵਾਰ ਨੂੰ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੈਚ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ 140 ਕਰੋੜ ਭਾਰਤੀਆਂ ਨੂੰ ਜਸ਼ਨ ਮਨਾਉਣ ਦਾ ਸੁਨਹਿਰੀ ਮੌਕਾ ਮਿਲਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ 'ਤੇ ਵੀਡੀਓ ਸ਼ੇਅਰ ਕਰ ਟੀਮ ਇੰਡੀਆਂ ਨੂੰ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਵੀਡੀਓ ਵਿੱਚ ਕਿਹਾ, ਟੀਮ ਇੰਡੀਆ ਨੂੰ ਇਸ ਸ਼ਾਨਦਾਨ ਜਿੱਤ ਲਈ ਪੂਰੇ ਦੇਸ਼ ਵਾਸੀਆਂ ਵੱਲੋਂ ਬਹੁਤ-ਬਹੁਤ ਵਧਾਈ। ਅੱਜ 140 ਕਰੋੜ ਦੇਸ਼ਵਾਸੀ ਤੁਹਾਡੇ ਇਸ ਸ਼ਾਨਦਾਨ ਪ੍ਰਦਰਸ਼ਨ ਲਈ ਮਾਣ ਮਹਿਸੂਸ ਕਰ ਰਹੇ ਹਨ। ਖੇਡ ਦੇ ਮੈਦਾਨ ਵਿੱਚ ਤੁਸੀਂ ਵਰਲਡ ਕੱਪ ਜਿੱਤਿਆ, ਇਸ ਤੋਂ ਇਲਾਵਾ ਤੁਸੀਂ ਪੂਰੇ ਦੇਸ਼ ਦੇ ਪਿੰਡ, ਗਲੀ, ਮੁਹੱਲੇ, ਸ਼ਹਿਰ ਦੇ ਲੋਕਾਂ ਦਾ ਦਿੱਲ ਜਿੱਤ ਲਿਆ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਇਕ ਵਿਸ਼ੇਸ ਕਾਰਨ ਕਰਕੇ ਵੀ ਯਾਦ ਰੱਖਿਆ ਜਾਵੇਗਾ ਕਿ ਭਾਰਤ ਨੇ ਇਸ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ, ਇਹ ਇੱਕ ਬਹੁਤ ਵੱਡੀ ਉਪਲੱਬਧੀ ਹੈ।