PM ਮੋਦੀ ਨੇ ਉਤਰਾਖੰਡ ਚਮੋਲੀ ਹਾਦਸੇ ਨੂੰ ਲੈ ਕੇ ਕੀਤੀ ਬੈਠਕ

by vikramsehajpal

ਨਵੀਂ ਦਿੱਲੀ(ਦੇਵ ਇੰਦਰਜੀਤ)- ਉਤਰਾਖੰਡ ਦੇ ਚਮੋਲੀ 'ਚ ਐਤਵਾਰ ਨੂੰ ਗਲੇਸ਼ੀਅਰ ਟੁੱਟਣ ਕਾਰਨ ਵੱਡਾ ਹਾਦਸਾ ਹੋ ਗਿਆ। ਹੁਣ ਤੱਕ ਦੇ ਰਾਹਤ ਅਤੇ ਬਚਾਅ ਕੰਮ ਦੌਰਾਨ ਚਮੋਲੀ ਜ਼ਿਲ੍ਹਾ ਪੁਲਸ ਨੇ ਹੁਣ ਤੱਕ 19 ਲਾਸ਼ਾਂ ਮਿਲਣ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਲੇ ਵੀ 202 ਤੋਂ ਵੱਧ ਲੋਕ ਲਾਪਤਾ ਹਨ। ਸੁਰੰਗਾਂ ਕੋਲੋਂ ਮਲਬਾ ਹਟਾਇਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ 'ਚ ਕਾਫ਼ੀ ਲੋਕ ਫਸੇ ਹੋਏ ਹਨ। ਹਾਦਸੇ 'ਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰ ਵਾਲਿਆਂ ਲਈ ਸੂਬਾ ਅਤੇ ਕੇਂਦਰ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉੱਥੇ ਹੀ ਇਸ ਆਫ਼ਤ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਤਰਾਖੰਡ ਦੇ ਸਾਰੇ ਸੰਸਦ ਮੈਂਬਰਾਂ ਨਾਲ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਫ਼ਤ ਤੋਂ ਬਾਅਦ ਰਾਹਤ ਬਚਾਅ ਕੰਮਾਂ ਅਤੇ ਭਵਿੱਖ ਲਈ ਕੀ ਕੀਤਾ ਜਾਵੇ, ਇਸ ਨੂੰ ਲੈ ਕੇ ਚਰਚਾ ਕੀਤੀ।