PM ਮੋਦੀ ਨੇ ਪੁਣੇ ਮੈਟਰੋ ਰੇਲ ਪ੍ਰਾਜੈਕਟ ਦਾ ਕੀਤਾ ਉਦਘਾਟਨ, ਟਿਕਟ ਖਰੀਦ ਕੀਤਾ ਸਫਰ

by jaskamal

ਨਿਊਜ਼ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ ਦੇ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਦੌਰਾਨ PM ਮੋਦੀ ਨੇ ਪੁਣੇ ਮੈਟਰੋ ਰੇਲ ਪ੍ਰਾਜੈਕਟ ਦਾ ਉਦਘਾਟਨ ਕੀਤਾ। ਪੀਐੱਮ ਮੋਦੀ ਨੇ ਮੈਟਰੋ 'ਚ ਦਾਖਲ ਹੋਣ ਤੋਂ ਪਹਿਲਾਂ ਖੁਦ ਮੈਟਰੋ ਦੀ ਟਿਕਟ ਖਰੀਦੀ। ਇਸ ਤੋਂ ਬਾਅਦ ਉਹ ਅੰਦਰ ਚਲੇ ਗਏ। ਮੈਟਰੋ ਯਾਤਰਾ ਦੌਰਾਨ ਵਿਦਿਆਰਥੀਆਂ ਨੂੰ ਪੀਐਮ ਮੋਦੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਏਐਨਆਈ ਦੀ ਤਸਵੀਰ ਵਿੱਚ ਪੀਐਮ ਮੋਦੀ ਨੂੰ ਵਿਦਿਆਰਥੀ ਨਾਲ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ। ਪੀਐੱਮ ਮੋਦੀ ਨੇ ਪੁਣੇ ਦੇ ਗਰਵਾਰੇ ਕਾਲਜ ਤੋਂ ਆਨੰਦ ਨਗਰ ਤੱਕ ਮੈਟਰੋ ਵਿੱਚ ਸਫਰ ਕੀਤਾ।

PM ਮੋਦੀ ਨੇ ਪੁਣੇ ਮੈਟਰੋ ਦੇ ਕੁੱਲ 32.2 ਕਿਲੋਮੀਟਰ ਮੈਟਰੋ ਰੇਲ ਪ੍ਰਾਜੈਕਟ ਦੇ 12 ਕਿਲੋਮੀਟਰ ਸੈਕਸ਼ਨ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਹ ਮੈਟਰੋ ਰੇਲ 'ਤੇ ਸਵਾਰ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਮੈਟਰੋ 'ਚ ਬੈਠੇ ਬੱਚਿਆਂ ਨਾਲ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ 11 ਵਜੇ ਪੁਣੇ ਮਿਉਂਸਪਲ ਕਾਰਪੋਰੇਸ਼ਨ (ਪੀਐੱਮਸੀ) ਦੇ ਅਹਾਤੇ 'ਚ 1850 ਕਿਲੋਗ੍ਰਾਮ ਗੰਨਮੈਟਲ ਨਾਲ ਬਣੀ ਛਤਰਪਤੀ ਸ਼ਿਵਾਜੀ ਮਹਾਰਾਜ ਦੀ 9.5 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ।

More News

NRI Post
..
NRI Post
..
NRI Post
..