PM ਮੋਦੀ ਦੇ ਘਰ ਆਏ ਬਾਲੀਵੁੱਡ ਸਿਤਾਰੇ, ਮੋਦੀ ਨੇ ਕੀਤੀ ਇਹ ਖ਼ਾਸ ਅਪੀਲ

by

ਨਵੀਂ ਦਿੱਲੀ (Vikram Sehajpal) : ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150 ਵੀਂ ਵਰ੍ਹੇਗੰਢ ਦੇ ਪ੍ਰੋਗਰਾਮ 'ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਲਾ ਅਤੇ ਮਨੋਰੰਜਨ ਜਗਤ ਦੀਆਂ ਹਸਤੀਆਂ ਦੇ ਨਾਲ ਮੁਲਾਕਾਤ ਕੀਤੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਲੋਕ ਕਲਿਆਣ ਮਾਰਗ ਸਥਿਤ ਪੀਐਮ ਨਿਵਾਸ 'ਤੇ ਹੋਇਆ। ਇਸ ਮੌਕੇ ਬਾਲੀਵੁੱਡ ਸਟਾਰ ਸ਼ਾਹਰੁਖ਼ ਖ਼ਾਨ, ਆਮਿਰ ਖ਼ਾਨ, ਆਨੰਦ ਐਲ ਰਾਏ ਸਣੇ ਕਈ ਹੋਰ ਹਸਤੀਆਂ ਮੌਜੂਦ ਰਹੀਆਂ। ਪੀਐਮ ਮੋਦੀ ਨੇ ਕਲਾਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗਾਂਧੀ ਸਾਧਗੀ ਦੇ ਪ੍ਰੇਮੀ ਸਨ। ਉਨ੍ਹਾਂ ਦੇ ਵਿਚਾਰ ਦੂਰ ਦੂਰ ਤੱਕ ਗੂੰਜਦੇ ਹਨ। ਉਨ੍ਹਾਂ ਨੇ ਕਿਹਾ ਕਿ ਰਚਨਾਤਮਕਤਾ ਦੀ ਇਸ ਭਾਵਨਾ ਦਾ ਦੋਹਨ ਕਰਨਾ ਜ਼ਰੂਰੀ ਹੈ। 

ਪੀਐਮ ਮੋਦੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਆਦਰਸ਼ਾਂ ਨੂੰ ਲੋਕਪ੍ਰਿਅ ਬਣਾਉਣ ਦੇ ਲਈ ਫ਼ਿਲਮ ਅਤੇ ਟੈਲੀਵੀਜ਼ਨ ਦੀ ਦੁਨੀਆ ਦੇ ਕਈ ਲੋਕਾਂ ਨੇ ਸ਼ਾਨਦਾਰ ਕੰਮ ਕੀਤਾ ਹੈ। ਇਸ ਸਮਾਰੋਹ 'ਚ ਪੀਐਮ ਮੋਦੀ ਨੇ ਕਲਾਕਾਰਾਂ ਨੂੰ ਅਪੀਲ ਕੀਤੀ ਕਿ ਉਹ ਦਾਂਡੀ 'ਚ ਬਣੇ ਸਟੈਚੂ ਆਫ਼ ਯੂਨਿਟੀ ਦੀ ਯਾਤਰਾ ਇੱਕ ਵਾਰ ਜ਼ਰੂਰ ਕਰਨ। ਫ਼ਿਲਮ ਸਟਾਰ ਆਮਿਰ ਖ਼ਾਨ ਨੇ ਕਿਹਾ, " ਬਾਪੂ ਦੇ ਆਦਰਸ਼ਾਂ ਨੂੰ ਲੋਕਪ੍ਰਿਅ ਬਣਾਉਣ ਦੀ ਸੋਚ ਰੱਖਣ 'ਚ ਪੀਐਮ ਮੋਦੀ ਦੀ ਉਹ ਸ਼ਲਾਘਾ ਕਰਨਾ ਚਾਹੁੰਦੇ ਹਨ। 

ਰਚਨਾਤਮਕ ਲੋਕਾਂ ਦੇ ਰੂਪ 'ਚ ਬਹੁਤ ਕੁੱਝ ਹੈ, ਜੋ ਅਸੀਂ ਕਰ ਸਕਦੇ ਹਾਂ। ਮੈ ਪੀਐਮ ਮੋਦੀ ਨੂੰ ਇਹ ਵਿਸ਼ਵਾਸ਼ ਦਵਾਉਂਦਾ ਹਾਂ ਅਸੀਂ ਇਸ 'ਤੇ ਜ਼ਿਆਦਾ ਫੋਕਸ ਕਰਾਂਗੇ।" ਕਿੰਗ ਖ਼ਾਨ ਦੇ ਨਾਂ ਦੇ ਨਾਲ ਮਸ਼ਹੂਰ ਸ਼ਾਹਰੁਖ਼ ਖ਼ਾਨ ਨੇ ਕਿਹਾ, "ਇੱਕ ਮੰਚ 'ਤੇ ਸਾਰਿਆਂ ਨੂੰ ਇੱਕਠਾ ਕਰਨ ਲਈ ਮੈਂ ਪੀਐਮ ਮੋਦੀ ਨੂੰ ਧੰਨਵਾਦ ਕਰਦਾ ਹਾਂ। ਮੈਨੂੰ ਲੱਗਦਾ ਹੈ ਕਿ ਸਾਨੂੰ ਭਾਰਤ ਅਤੇ ਦੁਨੀਆ ਨੂੰ ਗਾਂਧੀ ਜੀ ਦੇ ਰੂਬਰੂ ਕਰਵਾਉਣਾ ਪਵੇਗਾ।" 

ਉੱਥੇ ਹੀ ਆਨੰਦ ਐਲ ਰਾਏ ਨੇ ਕਿਹਾ ਕਿ ਪੀਐਮ ਮੋਦੀ ਨੇ ਗਾਂਧੀ ਜੀ ਦੇ ਆਦਰਸ਼ਾਂ ਨੂੰ ਲੋਕਪ੍ਰਿਅ ਬਣਾਉਣ ਦੇ ਲਈ ਸਾਨੂੰ ਸ਼ਾਮਿਲ ਕਰਕੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਵੀ ਜੋੜਿਆ ਹੈ। ਜ਼ਿਕਰਏਖ਼ਾਸ ਹੈ ਕਿ ਗਾਂਧੀ ਜੀ ਦੀ 150ਵੀਂ ਵਰ੍ਹੇਗੰਢ 'ਤੇ ਪੀਐਮ ਮੋਦੀ ਨੇ ਕਿਹਾ ਸੀ ਕਿ ਬਾਪੂ ਦੇ ਸੁਪਨਿਆਂ ਦਾ ਭਾਰਤ, ਜੋ ਸਭ ਦੇ ਨਾਲ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ਼ ਦੇ ਆਦਰਸ਼ 'ਤੇ ਚੱਲੇਗਾ।