ਥਾਮਸ ਕੱਪ ਜੇਤੂ ਟੀਮ ਨੂੰ ਮਿਲੇ PM ਮੋਦੀ ਨੇ ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਥਾਮਸ ਕੱਪ 'ਤੇ ਉਬੇਰ ਕੱਪ ਦੇ ਬੈਡਮਿੰਟਨ ਚੈਂਪੀਅਨਜ਼ ਨਾਲ ਉਨ੍ਹਾਂ ਦੀ ਰਿਹਾਇਸ਼ '7 ਲੋਕ ਕਲਿਆਣ ਮਾਰਗ' 'ਤੇ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀਨੇ ਥਾਮਸ ਕੱਪ ਜਿੱਤਣ ਵਾਲੇ ਭਾਰਤੀ ਬੈਡਮਿੰਟਨ ਖਿਡਾਰੀਆਂ ਨੂੰ ਕਿਹਾ, 'ਮੈਂ ਦੇਸ਼ ਦੀ ਤਰਫੋਂ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ।

ਪੀਐਮ ਮੋਦੀ ਨੇ ਕਿਹਾ, 'ਇੱਕ ਸਮਾਂ ਸੀ ਜਦੋਂ ਸਾਡੀ ਟੀਮ ਥਾਮਸ ਖਿਤਾਬ ਜਿੱਤਣ ਦੀ ਸੂਚੀ 'ਚ ਬਹੁਤ ਪਿੱਛੇ ਰਹਿ ਜਾਂਦੀ ਸੀ। ਭਾਰਤੀਆਂ ਨੇ ਕਦੇ ਇਸ ਖਿਤਾਬ ਦਾ ਨਾਂ ਵੀ ਨਹੀਂ ਸੁਣਿਆ ਹੋਵੇਗਾ ਪਰ ਤੁਸੀਂ ਇਸ ਨੂੰ ਦੇਸ਼ 'ਚ ਮਸ਼ਹੂਰ ਕਰ ਦਿੱਤਾ ਹੈ। ਤੁਸੀਂ ਦਬਾਅ ਤੋਂ ਬਾਹਰ ਆ ਕੇ ਇਤਿਹਾਸ ਰਚਿਆ ਹੈ।'

ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਸਾਡੇ ਬੈਡਮਿੰਟਨ ਚੈਂਪੀਅਨਜ਼ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਥਾਮਸ ਕੱਪ 'ਤੇ ਉਬੇਰ ਕੱਪ ਦੇ ਆਪਣੇ ਅਨੁਭਵ ਸਾਂਝੇ ਕੀਤੇ। ਖਿਡਾਰੀਆਂ ਨੇ ਆਪਣੀ ਖੇਡ ਦੇ ਵੱਖ-ਵੱਖ ਪਹਿਲੂਆਂ, ਬੈਡਮਿੰਟਨ ਤੋਂ ਅੱਗੇ ਦੀ ਜ਼ਿੰਦਗੀ ਅਤੇ ਹੋਰ ਬਹੁਤ ਕੁਝ ਬਾਰੇ ਗੱਲ ਕੀਤੀ।