PM ਮੋਦੀ ਨੇ ਸੁੱਰਖਿਆ ਪ੍ਰਬੰਧ ‘ਤੇ ਚੁੱਕੇ ਸਵਾਲ ਕਿਹਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੀ ਸੁਰੱਖਿਆ 'ਤੇ ਮੁੜ ਚੁੱਕੇ ਸਵਾਲ ਚੁੱਕੇ ਹਨ। ਜਲੰਧਰ ਰੈਲੀ ਵਿੱਚ ਸੰਬੋਧਨ ਹੁੰਦਿਆਂ ਕਿਹਾ ਕਿ ਮੇਰੀ ਇੱਛਾ ਸੀ ਕਿ ‘ਮੈਂ ਦੇਵੀ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਉਨ੍ਹਾਂ ਦਾ ਆਸ਼ੀਰਵਾਦ ਲਵਾਂ। ਪਰ ਇੱਥੋਂ ਦੇ ਪ੍ਰਸ਼ਾਸਨ ਅਤੇ ਪੁਲਿਸ ਨੇ ਹੱਥ ਖੜ੍ਹੇ ਕਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਬੰਧ ਨਹੀਂ ਕਰ ਸਕਾਂਗੇ, ਤੁਸੀਂ ਹੈਲੀਕਾਪਟਰ ਰਾਹੀਂ ਚਲੇ ਜਾਓ। ਹੁਣ ਇੱਥੋਂ ਦੀ ਸਰਕਾਰ ਦੇ ਇਹ ਹਾਲ ਹਨ।‘

ਪੀਐਮ ਮੋਦੀ ਨੇ ਮੰਚ ਤੇ ਕਿਹਾ ਕਿ ਮੇਰਾ ਪੰਜਾਬ ਦੀ ਧਰਤੀ ਨਾਲ ਲਗਾਅ ਰਿਹਾ ਹੈ, ਇਨ੍ਹਾਂ ਗੁਰੂਆਂ, ਪੀਰਾਂ-ਫਕੀਰਾਂ ਅਤੇ ਜਰਨੈਲਾਂ ਦੀ ਧਰਤੀ 'ਤੇ ਆ ਕੇ ਬਹੁਤ ਖੁਸ਼ੀ ਹੋਈ। ਪੁਲਵਾਮਾ ਅੱਤਵਾਦੀ ਹਮਲੇ ਦੀ ਤੀਜੀ ਬਰਸੀ ਹੈ। ਮੈਂ ਪੰਜਾਬ ਦੀ ਧਰਤੀ ਤੋਂ ਭਾਰਤ ਮਾਤਾ ਦੇ ਬਹਾਦਰ ਸ਼ਹੀਦਾਂ ਦੇ ਚਰਨਾਂ ਵਿੱਚ ਸ਼ਰਧਾ ਨਾਲ ਸਿਰ ਝੁਕਾਉਂਦਾ ਹਾਂ।

More News

NRI Post
..
NRI Post
..
NRI Post
..