ਭਾਰਤ-ਨੇਪਾਲ ਦੀ ਦੋਸਤੀ ਪੂਰੀ ਮਨੁੱਖਤਾ ਲਈ ਲਾਭਕਾਰੀ : PM ਮੋਦੀ

by jaskamal

ਨਿਊਜ਼ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਂਝੀ ਵਿਰਾਸਤ, ਸੰਸਕ੍ਰਿਤੀ ਅਤੇ ਵਿਸ਼ਵਾਸ ਨੂੰ ਭਾਰਤ-ਨੇਪਾਲ ਸਬੰਧਾਂ ਦੀ "ਸਭ ਤੋਂ ਵੱਡੀ ਪੂੰਜੀ" ਕਰਾਰ ਦਿੱਤਾ ਅਤੇ ਸੋਮਵਾਰ ਨੂੰ ਕਿਹਾ ਕਿ ਮੌਜੂਦਾ ਗਲੋਬਲ ਸਥਿਤੀ 'ਚ ਦੋਵਾਂ ਦੀ ਵਧਦੀ ਦੋਸਤੀ ਤੇ ਨਜ਼ਦੀਕੀ ਸਮੁੱਚੀ ਮਨੁੱਖਤਾ ਦੇ ਭਲੇ ਲਈ ਕੰਮ ਕਰੇਗੀ। ਨੇਪਾਲ ਦੇ ਇਕ ਦਿਨ ਦੇ ਦੌਰੇ 'ਤੇ ਇੱਥੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਗੌਤਮ ਬੁੱਧ ਦੀ ਜਨਮ ਭੂਮੀ ਲੁੰਬੀਨੀ 'ਚ ਬੁੱਧ ਜੈਅੰਤੀ ਮੌਕੇ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਭਗਵਾਨ ਬੁੱਧ ਨੂੰ "ਮਨੁੱਖਤਾ ਦੇ ਸਮੂਹਿਕ ਅਹਿਸਾਸ ਦਾ ਅਵਤਾਰ" ਦੱਸਦੇ ਹੋਏ ਮੋਦੀ ਨੇ ਕਿਹਾ ਕਿ ਉਹ 'ਬੋਧੀ' ਵੀ ਹਨ ਅਤੇ 'ਖੋਜ' ਵੀ। ਉਨ੍ਹਾਂ ਨੇ ਬੁੱਧ ਨੂੰ ਇਕ ਵਿਚਾਰ ਅਤੇ ਸੰਸਕਾਰ ਵੀ ਦੱਸਿਆ।

ਪ੍ਰਧਾਨ ਮੰਤਰੀ ਨੇ ਕਿਹਾ, “ਸਾਂਝੀ ਵਿਰਾਸਤ, ਸਾਂਝਾ ਸੱਭਿਆਚਾਰ ਤੇ ਸਾਂਝਾ ਵਿਸ਼ਵਾਸ ਤੇ ਸਾਂਝਾ ਪਿਆਰ ਸਾਡੀ ਸਭ ਤੋਂ ਵੱਡੀ ਸੰਪਤੀ ਹਨ। ਇਹ ਪੂੰਜੀ ਜਿੰਨੀ ਅਮੀਰ ਹੋਵੇਗੀ, ਅਸੀਂ ਓਨੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਭਗਵਾਨ ਬੁੱਧ ਦੇ ਸੰਦੇਸ਼ ਨੂੰ ਦੁਨੀਆ ਤੱਕ ਪਹੁੰਚਾ ਸਕਾਂਗੇ... ਅਸੀਂ ਦੁਨੀਆ ਨੂੰ ਦਿਸ਼ਾ ਦੇ ਸਕਦੇ ਹਾਂ।" ਉਨ੍ਹਾਂ ਨੇ ਅੱਗੇ ਕਿਹਾ, “ਅੱਜ ਜਿਸ ਤਰ੍ਹਾਂ ਦੇ ਆਲਮੀ ਹਾਲਾਤ ਬਣ ਰਹੇ ਹਨ, ਭਾਰਤ ਅਤੇ ਨੇਪਾਲ ਦੀ ਲਗਾਤਾਰ ਵਧਦੀ ਦੋਸਤੀ, ਸਾਡੀ ਨੇੜਤਾ, ਸਮੁੱਚੀ ਮਨੁੱਖਤਾ ਦੇ ਭਲੇ ਲਈ ਕੰਮ ਕਰੇਗੀ। ਭਗਵਾਨ ਬੁੱਧ ਵਿੱਚ ਵਿਸ਼ਵਾਸ ਸਾਨੂੰ ਇੱਕ ਧਾਗੇ 'ਚ ਬੰਨ੍ਹਦਾ ਹੈ।