ਮਨ ਕੀ ਬਾਤ ‘ਚ ਬੋਲੇ ਪੀਐੱਮ ਮੋਦੀ; ਮੈਂ ਸੱਤਾ ‘ਚ ਨਹੀਂ, ਆਪਣੇ ਲੋਕਾਂ ਦੀ ਸੇਵਾ ‘ਚ ਰਹਿਣਾ ਚਾਹੁੰਦਾ ਹਾਂ

by jaskamal

ਨਿਊਜ਼ ਡੈਸਕ, (ਜਸਮਕਲ) : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਨਾਂ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 83ਵੇਂ ਭਾਗ 'ਚ ਐਤਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ ਰਿ ਵੀਰਤਾ ਸਿਰਫ਼ ਜੰਗ ਦੇ ਮੈਦਾਨ 'ਚ ਹੀ ਦਿਖਾਈ ਜਾਵੇ ਅਜਿਹਾ ਜ਼ਰੂਰੀ ਨਹੀਂ ਹੁੰਦਾ। ਜਦੋਂ ਵੀਰਤਾ ਜਾ ਵਿਸਤਾਰ ਹੁੰਦਾ ਤਾਂ ਹਰ ਖੇਤਰ 'ਚ ਬਹੁਤ ਸਾਰੇ ਕੰਮ ਪ੍ਰਸਿੱਧ ਹੋਣ ਲੱਗਦੇ ਹਨ। ਇਹ ਇਸ ਸਾਲ ਦਾ ਦੂਜਾ ਆਖਰੀ ਐਡੀਸ਼ਨ ਹੋਵੇਗਾ। ਕਿਆਸ ਲਗਾਇਆ ਜਾ ਰਿਹਾ ਹੈ ਕਿ ਮੋਦੀ ਮਨ ਕੀ ਬਾਤ 'ਚ ਦੱਖਣੀ ਅਫਰੀਕਾ 'ਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਬਾਰੇ ਵੀ ਗੱਲ ਕਰ ਸਕਦੇ ਹਨ।

  • ਆਜ਼ਾਦੀ ਵਿਚ ਆਪਣੇ ਕਬਾਇਲੀ ਭਾਈਚਾਰੇ ਦੇ ਯੋਗਦਾਨ ਨੂੰ ਦੇਖਦੇ ਹੋਏ ਦੇਸ਼ 'ਚ ਵੀ ਕਬਾਇਲੀ ਪ੍ਰਾਈਡ ਹਫ਼ਤਾ ਮਨਾਇਆ ਗਿਆ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਇਸ ਸਬੰਧੀ ਪ੍ਰੋਗਰਾਮ ਵੀ ਕਰਵਾਏ ਗਏ। ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿਚ, ਜਾਰਾਵਾ ਅਤੇ ਓਂਗੇ ਵਰਗੇ ਆਦਿਵਾਸੀ ਭਾਈਚਾਰਿਆਂ ਦੇ ਲੋਕਾਂ ਨੇ ਆਪਣੇ ਸੱਭਿਆਚਾਰ ਦਾ ਲਾਈਵ ਪ੍ਰਦਰਸ਼ਨ ਕੀਤਾ।
  • ਪ੍ਰਧਾਨ ਮੰਤਰੀ ਮੋਦੀ ਨੇ ਵਰਿੰਦਾਵਨ ਬਾਰੇ ਕਿਹਾ ਜਾਂਦਾ ਹੈ ਕਿ ਇਹ ਪਰਮਾਤਮਾ ਦੇ ਪਿਆਰ ਦਾ ਪ੍ਰਤੱਖ ਪ੍ਰਗਟਾਵਾ ਹੈ। ਵਰਿੰਦਾਵਨ ਦੁਨੀਆ ਭਰ ਦੇ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਤੁਹਾਨੂੰ ਦੁਨੀਆ ਦੇ ਹਰ ਕੋਨੇ ਵਿਚ ਇਸ ਦੀ ਛਾਪ ਮਿਲੇਗੀ। ਪਰਥ ਵਿਚ ਇਕ ਸੈਕਰਡ ਇੰਡੀਆ ਗੈਲਰੀ ਵੀ ਹੈ, ਇਸ ਨਾਮ ਦੀ ਇਕ ਆਰਟ ਗੈਲਰੀ, ਜੋ ਕਿ ਆਸਟ੍ਰੇਲੀਆ ਨਿਵਾਸੀ ਜਗਤ ਤਾਰਿਣੀ ਦਾਸੀ ਦੇ ਯਤਨਾਂ ਦਾ ਨਤੀਜਾ ਹੈ।
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੇਰਾ ਮਕਸਦ ਸੱਤਾ 'ਚ ਰਹਿਣਾ ਨਹੀਂ, ਸਗੋਂ ਆਪਣੇ ਦੇਸ਼ ਵਾਸੀਆਂ ਦੇ ਦਿਲਾਂ 'ਚ ਰਹਿਣ ਦਾ ਹੈ। ਦੇਸ਼ ਵਾਸੀਆਂ ਦੇ ਹਿੱਤ 'ਚ ਜੋ ਵੀ ਫੈਸਲਾ ਹੋਵੇਗਾ ਜਾਂ ਦੇਸ਼ ਵਾਸੀਆਂ ਨੂੰ ਜੋ ਫੈਸਲਾ ਚੰਗਾ ਲੱਗੇਗਾ ਉਸੇ 'ਤੇ ਹੀ ਅਸਲ ਕੀਤਾ ਜਾਵੇਗਾ।