‘PM’ ਮੋਦੀ ਸ਼ਾਮ ਨੂੰ 6 ਵਜੇ ਕਰਨਗੇ ਕੇਂਦਰੀ ਕੈਬਨਿਟ ਮੀਟਿੰਗ

by vikramsehajpal

ਦਿੱਲੀ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਨੂੰ ਮਿਲਣ ਪੁੱਜੇ ਸਾਰੇ ਮੰਤਰੀ, ਸ਼ਾਮ 6 ਵਜੇ ਰਾਸ਼ਟਰਪਤੀ ਭਵਨ ਦੇ ਅਸ਼ੋਕ ਹਾਲ ’ਚ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਹੋਣ ਵਾਲੇ ਸਹੁੰ ਚੁੱਕ ਸਮਾਰੋਹ ਵਿਚ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਦੇ ਰੂਪ ਵਿਚ ਮਈ 2019 ’ਚ 57 ਮੰਤਰੀਆਂ ਨਾਲ ਆਪਣਾ ਦੂਜਾ ਕਾਰਜਕਾਲ ਸ਼ੁਰੂ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਪਹਿਲੀ ਵਾਰ ਕੇਂਦਰੀ ਮੰਤਰੀ ਪਰੀਸ਼ਦ ਵਿਚ ਫੇਰਬਦਲ ਅਤੇ ਵਿਸਥਾਰ ਕਰਨ ਵਾਲੇ ਹਨ। ਮੌਜੂਦਾ ਮੰਤਰੀ ਪਰੀਸ਼ਦ ’ਚ ਕਰਨਾਟਕ ਦੇ ਰਾਜਪਾਲ ਬਣਾਏ ਗਏ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਥਾਵਰਚੰਦ ਗਹਿਲੋਤ ਕੁੱਲ 53 ਮੰਤਰੀ ਹਨ। ਨਿਯੁਮ ਮੁਤਾਬਕ ਕੇਂਦਰੀ ਮੰਤਰੀ ਪਰੀਸ਼ਦ ਵਿਚ ਵੱਧ ਤੋਂ ਵੱਧ ਮੰਤਰੀਆਂ ਦੀ ਗਿਣਤੀ 81 ਹੋ ਸਕਦੀ ਹੈ।

ਦਰੀ ਕੈਬਨਿਟ ’ਚ ਬੁੱਧਵਾਰ ਦੀ ਸ਼ਾਮ ਨੂੰ ਹੋਣ ਵਾਲੇ ਫੇਰਬਦਲ ਅਤੇ ਵਿਸਥਾਰ ਤੋਂ ਪਹਿਲਾਂ ਮੰਤਰੀ ਅਹੁਦੇ ਦੇ ਸੰਭਾਵਿਤ ਚਿਹਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਵੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਮੌਜੂਦ ਰਹੇ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਪਹੁੰਚਣ ਵਾਲਿਆਂ ’ਚ ਭਾਜਰਾ ਜਨਰਲ ਸਕੱਤਰ ਭੁਪਿੰਦਰ ਯਾਦਵ, ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਜੋਤੀਰਾਦਿਤਿਆ ਸਿੰਧੀਆ, ਮਹਾਰਾਸ਼ਟਰ ਤੋਂ ਰਾਜਸਭਾ ਦੇ ਮੈਂਬਰ ਨਾਰਾਇਣ ਰਾਣੇ, ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ, ਹਰਿਆਣਾ ਦੇ ਸਿਰਸਾ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ, ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ, ਉੱਤਰਾਖੰਡ ਦੇ ਨੈਨੀਤਾਲ-ਊਧਮਸਿੰਘ ਨਗਰ ਤੋਂ ਸੰਸਦ ਅਜੇ ਭੱਟ, ਕਰਨਾਟਕ ਦੇ ਉਡੂਪੀ ਚਿਕਮਗਲੂਰ ਤੋਂ ਸੰਸਦ ਮੈਂਬਰ ਸ਼ੋਭਾ ਕਰੰਦਲਾਜੇ, ਮਹਾਰਾਸ਼ਟਰ ਦੇ ਬੀਡ ਤੋਂ ਸੰਸਦ ਪ੍ਰੀਤਮ ਮੁੰਡੇ, ਉੱਤਰ ਪ੍ਰਦੇਸ਼ ਦੇ ਖੀਰੀ ਤੋਂ ਆਜ਼ਾਦ ਸੰਸਦ ਮੈਂਬਰ ਅਜੇ ਮਿਸ਼ਰਾ ਅਤੇ ਪੱਛਮੀ ਬੰਗਾਲ ਦੇ ਬਨਗਾਂਵ ਦੇ ਸੰਸਦ ਮੈਂਬਰ ਸ਼ਾਂਤਨੂੰ ਠਾਕੁਰ ਸ਼ਾਮਲ ਹਨ।

ਇਨ੍ਹਾਂ ਤੋਂ ਇਲਾਵਾ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ, ਕੇਂਦਰੀ ਗ੍ਰਹਿ ਰਾਜਮੰਤਰੀ ਜੀ ਕਿਸ਼ਨ ਰੈੱਡੀ ਅਤੇ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਪੁਰੂਸ਼ੋਤਮ ਰੂਪਾਲਾ ਵੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਚ ਮੌਜੂਦ ਰਹੇ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਮੰਤਰੀਆਂ ਦੀ ਤਰੱਕੀ ਹੋ ਸਕਦੀ ਹੈ।