ਇਟਲੀ ‘ਚ ਨਾਲ ਪੋਪ ਫਰਾਂਸਿਸ ਮਿਲਣਗੇ PM ਮੋਦੀ

by vikramsehajpal

ਦਿੱਲੀ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਟਲੀ ’ਚ ਜੀ-20 ਦੀ ਸ਼ਿਖਰ ਬੈਠਕ ’ਚ ਹਿੱਸਾ ਲੈਣ ਦੇ ਨਾਲ ਹੀ ਈਸਾਈਆਂ ਦੇ ਸਰਵਉੱਚ ਧਰਮ ਗੁਰੂ ਪੋਪ ਫਰਾਂਸਿਸ ਨਾਲ ਵੀ ਮੁਲਾਕਾਤ ਕਰਨਗੇ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ ਨੇ ਇੱਥੇ ਪ੍ਰਧਾਨ ਮੰਤਰੀ ਦੀ ਯੂਰਪ ਯਾਤਰਾ ਦੀ ਜਾਣਕਾਰੀ ਦੇਣ ਲਈ ਆਯੋਜਿਤ ਪ੍ਰੈੱਸ ਬ੍ਰੀਫਿੰਗ ’ਚ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਰੋਮ ਦੀ ਯਾਤਰਾ ਦੌਰਾਨ ਵੇਟਿਕਨ ਸਿਟੀ ’ਚ ਪੋਪ ਫਰਾਂਸਿਸ ਨੂੰ ਮਿਲਣਗੇ।

ਪੋਪ ਨਾਲ ਮੁਲਾਕਾਤ ਦਾ ਏਜੰਡਾ ਪੁੱਛੇ ਜਾਣ ’ਤੇ ਸ਼੍ਰੀ ਸ਼ਰਿੰਗਲਾ ਨੇ ਕਿਹਾ ਕਿ ਪੋਪ ਨਾਲ ਕਈ ਗੱਲਬਾਤ ਹੋਵੇਗੀ, ਇਹ ਤਾਂ ਨਹੀਂ ਦੱਸਿਆ ਜਾ ਸਕਦਾ ਹੈ ਪਰ ਇਹ ਬੈਠਕ ਬਹੁਤ ਮਹੱਤਵਪੂਰਨ ਹੋਵੇਗੀ।

ਅਜਿਹੀਆਂ ਬੈਠਕਾਂ ’ਚ ਸੁਭਾਵਿਕ ਰੂਪ ਨਾਲ ਕੁਝ ਵਫ਼ਦ ਦੇ ਮੈਂਬਰ ਹੁੰਦੇ ਹੀ ਹਨ। ਸੂਤਰਾਂ ਅਨੁਸਾਰ ਇਹ ਮੁਲਾਕਾਤ ਸ਼ਨੀਵਾਰ 30 ਅਕਤੂਬਰ ਸਵੇਰੇ ਹੋਣ ਦੀ ਸੰਭਾਵਨਾ ਹੈ। ਇਸ ਮੁਲਾਕਾਤ ਨੂੰ ਦੇਸ਼ ’ਚ ਰਾਜਨੀਤਕ ਦ੍ਰਿਸ਼ਟੀ ਕਾਰਨ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਸ਼੍ਰੀ ਮੋਦੀ ਦੇਸ਼ ਦੇ 5ਵੇਂ ਪ੍ਰਧਾਨ ਮੰਤਰੀ ਹੋਣਗੇ ਜੋ ਪੋਪ ਨਾਲ ਮੁਲਾਕਾਤ ਕਰਨਗੇ। ਪੰਡਤ ਜਵਾਹਰ ਲਾਲ ਨਹਿਰੂ, ਸ਼੍ਰੀਮਤੀ ਇੰਦਰਾ ਗਾਂਧੀ, ਸ਼੍ਰੀ ਇੰਦਰ ਕੁਮਾਰ ਗੁਜਰਾਲ ਅਤੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੇ ਇਸ ਤੋਂ ਪਹਿਲਾਂ ਸਰਵਉੱਚ ਈਸਾਈ ਧਰਮਗੁਰੂ ਨਾਲ ਮੁਲਾਕਾਤ ਕੀਤੀ ਹੈ। ਸ਼੍ਰੀ ਵਾਜਪਾਈ ਨੇ ਪੋਪ ਜਾਨ ਪਾਲ ਨਾਲ ਮੁਲਾਕਾਤ ਕੀਤੀ ਸੀ।