ਇਸ ਸੰਗਠਨ ਕਾਰਨ ਵਾਪਸ ਮੁੜਿਆ PM ਮੋਦੀ ਦਾ ਕਾਫ਼ਲਾ, ਕਿਸਾਨ ਆਗੂ ਨੇ ਦੱਸੀ ਸਾਰੀ ਘਟਨਾ

by jaskamal

ਨਿਊਜ਼ ਡੈਸਕ (ਜਸਕਮਲ) : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਧਰਨਾ-ਪ੍ਰਦਰਸ਼ਨ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫ਼ਿਰੋਜ਼ਪੁਰ ਫਲਾਈਓਵਰ ਤੋਂ ਵਾਪਸ ਮੁੜਨਾ ਪਿਆ। PM ਮੋਦੀ ਨੂੰ ਫ਼ਿਰੋਜ਼ਪੁਰ ਰੈਲੀ 'ਚ ਨਾ ਸ਼ਾਮਲ ਹੋਣ ਤੇ ਵਾਪਸ ਮੁੜਨ ਦੇ ਮਾਮਲੇ 'ਚ ਸੋਸ਼ਲ ਮੀਡੀਆ 'ਤੇ ਜਥੇਬੰਦੀ ਤੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਤੇ ਸੂਬਾ ਸਕੱਤਰ ਬਲਦੇਵ ਸਿੰਘ ਜ਼ੀਰਾ ਦੀ ਵੀਡੀਓ ਵਾਇਰਲ ਹੋ ਰਹੀ ਹਨ, ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਜਥੇਬੰਦੀ ਨੇ ਪੀਐੱਮ ਦੇ ਕਾਫ਼ਲੇ ਨੂੰ ਰੋਕਣ ਦੀ ਜ਼ਿੰਮੇਵਾਰੀ ਲਈ ਹੈ ਤੇ ਇਸ ਕੰਮ ਲਈ ਆਗੂਆਂ ਤੇ ਵਰਕਰਾਂ ਨੂੰ ਵਧਾਈ ਦਿੱਤੀ । ਇਸ ਮਾਮਲੇ 'ਚ ਸੁਰਜੀਤ ਫੂਲ ਨੇ ਸਪਸ਼ਟੀਕਰਨ ਦਿੱਤਾ ਹੈ।

BKU ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਫੂਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਆਮਦ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵੱਲੋਂ ਸ਼ਹਿਰ 'ਚ ਮੁਜ਼ਾਹਰਾ ਕਰ ਕੇ ਜ਼ਿਲ੍ਹਾ ਹੈੱਡਕੁਆਟਰ 'ਤੇ ਪੁਤਲਾ ਫੂਕਣ ਦਾ ਪ੍ਰੋਗਰਾਮ ਸੀ, ਜਿਸ ਤਹਿਤ ਭਾਕਿਯੂ ਕ੍ਰਾਂਤੀਕਾਰੀ ਦਾ ਵੱਡਾ ਕਾਫ਼ਲਾ ਲੁਧਿਆਣਾ-ਮੋਗਾ-ਫ਼ਿਰੋਜ਼ਪੁਰ ਮਾਰਗ ਰਾਹੀਂ ਸ਼ਹਿਰ 'ਚ ਦਾਖਲ ਹੋਣ ਜਾ ਰਿਹਾ ਸੀ।

1 1 ਵਜੇ ਪੁਲਿਸ ਨੇ ਕਿਸਾਨਾਂ ਦੇ ਕਾਫ਼ਲੇ ਨੂੰ ਰੋਕ ਲਿਆ ਤੇ ਜ਼ਿਲ੍ਹਾ ਹੈੱਡਕੁਆਟਰ ਜਾਣ ਤੋਂ ਮਨਾਹੀ ਕਰ ਦਿੱਤੀ, ਜਿਸ ਦੇ ਵਿਰੋਧ 'ਚ ਸੂਬਾ ਜਰਨਲ ਸਕੱਤਰ ਬਲਦੇਵ ਜ਼ੀਰਾ ਦੀ ਅਗਵਾਈ 'ਚ ਕਿਸਾਨਾਂ ਨੇ ਮੋਗਾ ਤਲਵੰਡੀ ਭਾਈ ਤੇ ਫ਼ਿਰੋਜਪੁਰ ਦੇ ਰੋਡ ਪਿਆਰੇ ਆਲਾ ਵਿਖੇ ਹੀ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਰੋਡ ਦੇ ਫਲਾਈਓਵਰ ਤੋਂ ਪੀਐੱਮ ਮੋਦੀ ਵਾਪਸ ਮੁੜੇ ਸਨ। ਇਹ ਧਰਨੇ ਵਾਲੀ ਜਗਾ ਤੋ ਕਰੀਬ ਇਕ ਕਿੱਲੋ ਮੀਟਰ ਦੂਰੀ ਉੱਤੇ ਸੀ।