ਟਰੰਪ ਦੀ ਮੌਜੂਦਗੀ ‘ਚ PM ਮੋਦੀ ਦਾ ਪਾਕਿ ਉੱਤੇ ਨਿਸ਼ਾਨਾ..!

by

ਹਾਉਸਟਨ (Vikram Sehajpal) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਨ੍ਹੀਂ ਦਿਨੀਂ ਅਮਰੀਕਾ ਦੀ ਯਾਤਰਾ ਉੱਤੇ ਗਏ ਹੋਏ ਹਨ। ਪ੍ਰਧਾਨ ਮੰਤਰੀ ਨੇ ਪਾਕਿਸਤਾਨ ਵਿਰੁੱਧ ਇੱਕ ਵਾਰ ਫਿਰ ਤੋਂ ਸਖ਼ਤ ਰਵੱਈਆ ਵਿਖਾਇਆ ਹੈ। ਅਮਰੀਕਾ ਦੇ ਹਾਉਸਟਨ ਵਿੱਚ ਹਾਊਡੀ ਮੋਦੀ ਦੌਰਾਨ ਪੀਐਮ ਮੋਦੀ ਨੇ ਅੱਤਵਾਦ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ ਕੀਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ਵਿੱਚ ਮੋਦੀ ਨੇ ਕਿਹਾ ਕਿ ਇਸ ਲੜਾਈ ਵਿੱਚ ਅਮਰੀਕਾ ਵੀ ਨਾਲ ਹੈ। ਭਾਰਤੀ ਸਮੇਂ ਮੁਤਾਬਕ ਐਤਵਾਰ ਦੇਰ ਰਾਤ ਮੋਦੀ ਨੇ ਹਾਉਸਟਨ ਵਿੱਚ ਹਾਉਡੀ ਮੋਦੀ ਸਮਾਗਮ ਨੂੰ ਸੰਬੋਧਨ ਕੀਤਾ। 

ਭਾਰਤੀ ਮੂਲ ਦੇ ਲੋਕਾਂ ਨਾਲ ਭਰੇ ਐਨਆਰਜੀ ਸਟੇਡਿਅਮ ਵਿੱਚ ਪੀਐਮ ਮੋਦੀ ਨੇ ਪਾਕਿਸਤਾਨ ਦਾ ਨਾਂਅ ਲਏ ਬਿਨਾਂ, ਪਾਕਿ ਨੂੰ ਅਮਰੀਕਾ ਵਿੱਚ 9/11 ਤੋਂ ਲੈ ਕੇ ਮੁੰਬਈ ਦੇ 26/11 ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਅਲਕਾਇਦਾ ਨੇ ਅਮਰੀਕਾ ਦੇ ਵਰਲਡ ਟਰੇਡ ਸੈਂਟਰ ਨੂੰ ਸਾਲ 2001 ਵਿੱਚ ਨਿਸ਼ਾਨਾ ਬਣਾਇਆ ਸੀ। ਇਸ ਤੋਂ ਬਾਅਦ ਸਾਲ 2008 ਵਿੱਚ ਭਾਰਤ ਦੀ ਆਰਥਿਕ ਰਾਜਧਾਨੀ ਕਹੀ ਜਾਣ ਵਾਲੀ ਮੁੰਬਈ ਵਿੱਚ ਅੱਤਵਾਦੀ ਹਮਲੇ ਹੋਏ ਸਨ ਜਿਸ ਦੀ ਜ਼ਿੰਮੇਦਾਰੀ ਇੱਕ ਹੋਰ ਅੱਤਵਾਦੀ ਸੰਗਠਨ ਲਸ਼ਕਰ-ਏ-ਤੈਯਬਾ ਨੇ ਲਈ ਸੀ।