PM ਟਰੂਡੋ ਨੇ ਕੀਤਾ ਐਲਾਨ 26 ਅਕਤੂਬਰ ਨੂੰ ਹੋਣਗੀਆਂ 2 ਸੰਸਦੀ ਸੀਟਾਂ ‘ਤੇ ਚੋਣਾਂ

by mediateam

ਟਾਰਾਂਟੋ (NRI MEDIA) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਦੀਆਂ ਦੋ ਸੰਸਦੀ ਸੀਟਾਂ 'ਤੇ ਅਗਲੇ ਮਹੀਨੇ ਜ਼ਿਮਨੀ ਚੋਣਾਂ ਹੋਣਗੀਆਂ। ਟਰੂਡੋ ਨੇ ਦੱਸਿਆ ਕਿ ਟੋਰਾਂਟੋ ਸੈਂਟਰ ਤੇ ਯਾਰਕ ਸੈਂਟਰ ਲਈ 26 ਅਕਤੂਬਰ ਨੂੰ ਨਵੇਂ ਐਮਪੀਜ਼ ਦੀ ਚੋਣ ਲਈ ਵੋਟਿੰਗ ਹੋਵੇਗੀ।

ਇਹ ਦੋਵੇਂ ਸੀਟਾਂ ਉਸ ਵੇਲੇ ਖਾਲੀ ਹੋ ਗਈਆਂ ਸਨ, ਜਦੋਂ ਸਾਬਕਾ ਵਿੱਤ ਮੰਤਰੀ ਬਿਲ ਮੌਰਨੋ ਅਤੇ ਲਿਬਰਲ ਨੇਤਾ ਮਾਈਕਲ ਲੇਵਿੱਟ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਦੱਸ ਦਈਏ ਕਿ ਟੋਰਾਂਟੋ ਦੀਆਂ ਦੋ ਰਾਈਡਿੰਗਜ਼ ਦੇ ਵੋਟਰ ਆਪਣੀ ਵੋਟ ਦੀ ਵਰਤੋਂ ਕਰਕੇ ਦੋ ਨਵੇਂ ਸੰਸਦ ਮੈਂਬਰਾਂ ਦੀ ਚੋਣ ਕਰਨਗੇ। 

ਬਿੱਲ ਮੌਰਨੋ ਨੇ ਪਿਛਲੇ ਮਹੀਨੇ ਦਿਤਾ ਸੀ ਅਸਤੀਫ਼ਾ 

ਟੋਰਾਂਟੋ ਸੈਂਟਰ ਦੀ ਸੀਟ ਉਸ ਵੇਲੇ ਖਾਲੀ ਹੋ ਗਈ ਸੀ, ਜਦੋਂ ਸਾਬਕਾ ਵਿੱਤ ਮੰਤਰੀ ਬਿੱਲ ਮੌਰਨੋ ਨੇ ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਇਲਾਵਾ ਯਾਰਕ ਸੈਂਟਰ ਰਾਈਡਿੰਗ ਤੋਂ ਲਿਬਰਲ ਐਮਪੀ ਮਾਈਕਲ ਲੇਵਿੱਟ ਨੇ ਅਸਤੀਫ਼ਾ ਦੇ ਦਿੱਤਾ ਸੀ।