ਕੈਨੇਡਾ : PM ਟਰੂਡੋ ਸਾਬਕਾ ਫੌਜੀਆਂ ਨੂੰ ਸਨਮਾਨਿਤ ਕਰਨ ਇੰਗਲੈਂਡ ਪਹੁੰਚੇ

by mediateam

ਓਂਟਾਰੀਓ (ਵਿਕਰਮ ਸਹਿਜਪਾਲ) : ਬੁੱਧਵਾਰ ਨੂੰ ਮਹਾਰਾਣੀ ਐਲੀਜ਼ਾਬੇਥ-2 ਵੱਲੋਂ ਪੋਟ੍ਰਸਮਾਊਥ ਸ਼ਹਿਰ 'ਚ ਕਰਵਾਏ ਗਏ ਪ੍ਰੋਗਰਾਮ 'ਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਜਸਟਿਨ ਇੰਗਲੈਂਡ ਪੋਹੁੰਚੇ। ਦੱਸ ਦਈਏ ਕਿ ਇਹ ਜਾਣਕਾਰੀ ਪ੍ਰਧਾਨ ਮੰਤਰੀ ਟਰੂਡੋ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕਰ ਕੇ ਦਿੱਤੀ। ਇਨ੍ਹਾਂ ਤਸਵੀਰਾਂ 'ਚ ਉਹ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਦੇਖੇ ਜਾ ਰਹੇ ਹਨ। 

ਟਵੀਟ 'ਚ ਉਨ੍ਹਾਂ ਲਿੱਖਿਆ ਕਿ 'ਅੱਜ ਪੋਟ੍ਰਸਮਾਊਥ 'ਚ ਸਾਬਕਾ ਫੌਜੀਆਂ ਨੂੰ ਸਨਮਾਨਿਤ ਕੀਤਾ, ਜਿਹੜੇ ਕਿ ਡੀ-ਡੇਅ 'ਚ ਬੜੀ ਬਹਾਦਰੀ ਨਾਲ ਲੱੜੇ। ਉਨ੍ਹਾਂ ਨੂੰ ਯਾਦ ਰੱਖੋਂ, ਜਿਨ੍ਹਾਂ ਨੇ ਯੂਰਪ ਨੂੰ ਆਜ਼ਾਦ ਕਰਾਉਣ ਲਈ ਇਹ ਸਭ ਕੁਝ ਕੀਤਾ। ਉਨ੍ਹਾਂ ਦੇ ਬਲਿਦਾਨ ਨਾਲ ਅੱਜ ਅਸੀਂ ਆਰਾਮ ਦੀ ਜ਼ਿੰਦਗੀ ਜੀਅ ਰਹੇ ਹਾਂ।' ਦਸਣਯੋਗ ਹੈ ਕਿ WW2 ਦੌਰਾਨ ਨਾਜ਼ੀਆਂ ਦੇ ਕਬਜ਼ੇ ਵਾਲੇ ਉੱਤਰ-ਪੱਛਮੀ ਯੂਰਪ ਨੂੰ ਆਜ਼ਾਦ ਕਰਾਉਣ ਦੀ ਸ਼ੁਰੂਆਤ ਹੀ ਇਹ 75ਵੀਂ ਵਰ੍ਹੇਗੰਢ ਹੈ।

More News

NRI Post
..
NRI Post
..
NRI Post
..