PM ਟਰੂਡੋ ਨੇ ਸਮਲਿੰਗੀ ਪੁਰਸ਼ਾਂ ਨੂੰ ਦਿੱਤੀ ਵੱਡੀ ਰਾਹਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : 'ਹੈਲਥ ਕੈਨੇਡਾ' ਨੇ ਸਮਲਿੰਗੀ ਪੁਰਸ਼ਾਂ 'ਤੇ ਖੂਨਦਾਨ ਕਰਨ ਤੋਂ ਪਾਬੰਦੀ ਹਟਾ ਦਿੱਤੀ ਹੈ। ਟਰੂਡੋ ਨੇ ਕਿਹਾ ਕਿ ਪਾਬੰਦੀ 10-15 ਸਾਲ ਪਹਿਲਾਂ ਹਟਾਈ ਜਾਣੀ ਚਾਹੀਦੀ ਸੀ। ਇਸ ਨਾਲ ਖੂਨ ਦੀ ਸਪਲਾਈ ਦੀ ਸੁਰੱਖਿਆ 'ਤੇ ਕੋਈ ਅਸਰ ਨਹੀਂ ਪਵੇਗਾ, ਫਿਰ ਵੀ ਪਿਛਲੀਆਂ ਸਰਕਾਰਾਂ ਨੇ ਇਹ ਕਦਮ ਨਹੀਂ ਚੁੱਕਿਆ।

ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਖੂਨਦਾਨ ਨਿਯਮਾਂ ਨੂੰ ਬਦਲਣ ਦੇ ਸੁਰੱਖਿਆ ਪਹਿਲੂਆਂ ਦੀ ਖੋਜ ਕਰਨ ਲਈ 39 ਲੱਖ ਡਾਲਰ ਖਰਚ ਕੀਤੇ ਹਨ ਤੇ ਕਈ ਵਿਗਿਆਨਕ ਰਿਪੋਰਟਾਂ ਨੇ ਦਿਖਾਇਆ ਹੈ ਕਿ "ਸਾਡੀ ਖੂਨ ਦੀ ਸਪਲਾਈ ਸੁਰੱਖਿਅਤ ਬਣੀ ਰਹੇਗੀ।" ਬਲੱਡ ਸਰਵਿਸਿਜ਼ ਨੇ ਹੈਲਥ ਕੈਨੇਡਾ ਨੂੰ ਅਜਿਹੀ ਨੀਤੀ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ, ਜਿਸ ਦੇ ਤਹਿਤ ਸਮਲਿੰਗੀਆਂ ਦੁਆਰਾ ਜਿਨਸੀ ਸਬੰਧ ਬਣਾਉਣ ਦੇ ਤਿੰਨ ਮਹੀਨੇ ਤੱਕ ਉਹਨਾਂ ਦੇ ਖੂਨ ਦਾਨ ਕਰਨ 'ਤੇ ਪਾਬੰਦੀ ਸੀ। ਉਹਨਾਂ ਦੀ ਬੇਨਤੀ ਨੂੰ ਮੰਨਦਿਆਂ ਹੈਲਥ ਕੈਨੇਡਾ ਨੇ ਹੁਣ ਇਹ ਪਾਬੰਦੀ ਹਟਾ ਦਿੱਤੀ ਹੈ।