ਸਹੁਰਿਆਂ ਤੋਂ ਦੁਖ਼ੀ ਵਿਆਹੁਤਾ ਨੇ ਨਿਗਲੀ ਜ਼ਹਿਰੀਲੀ ਚੀਜ਼….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਕੋਦਰ ਵਿਖੇ ਘਰੇਲੂ ਕਲੇਸ਼ ਕਾਰਨ ਵਿਆਹੁਤਾ ਨੇ ਆਪਣੇ ਪਤੀ ਤੇ ਸੱਸ ਤੋਂ ਦੁਖ਼ੀ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਿਤਾ ਸੁਰਜੀਤ ਕੁਮਾਰ ਨੇ ਦੱਸਿਆ ਕਿ ਮੇਰੀ ਕੁੜੀ ਹਿਨਾ ਦਾ ਵਿਆਹ 2015 ਵਿੱਚ ਨਰੇਸ਼ ਕੁਮਾਰ ਉਰਫ਼ ਨਿਸ਼ੂ ਪੁੱਤਰ ਕੀਮਤੀ ਲਾਲ ਵਾਸੀ ਮੁਹੱਲਾ ਮਿਨਾਰਾ ਨਕੋਦਰ ਨਾਲ ਹੋਇਆ ਸੀ। ਜਿਸ ਦੀ ਕੁੱਖ ਵਿੱਚੋਂ ਪੈਦਾ ਹੁੰਦਿਆਂ ਹੀ ਬੱਚੇ ਦੀ ਮੌਤ ਹੋ ਗਈ ਸੀ।

ਨਰੇਸ਼ ਕੁਮਾਰ ਉਰਫ਼ ਨਿਸ਼ੂ 'ਤੇ ਉਸ ਮਾਤਾ ਕਮਲੇਸ਼ ਅਕਸਰ ਘਰ ਵਿੱਚ ਲੜਾਈ ਝਗੜਾ ਕਲੇਸ਼ ਕਰਦੇ ਰਹਿੰਦਾ ਸਨ, ਮੇਰੀ ਕੁੜੀ ਨੇ ਮੈਨੂੰ ਕਈ ਵਾਰ ਦੱਸਿਆ ਸੀ। ਮੈਂ ਆਪਣੇ ਤੌਰ 'ਤੇ ਸਮਝਾ ਦਿੰਦਾ ਸੀ ਪਰ ਮੇਰਾ ਜੁਆਈ ਨਰੇਸ਼ ਕੁਮਾਰ 'ਤੇ ਉਸ ਦੀ ਮਾਤਾ ਕਮਲੇਸ਼ ਹਿਨਾ ਨੂੰ ਤੰਗ ਪਰੇਸ਼ਾਨ ਕਰਨ ਤੋਂ ਬਾਜ ਨਹੀਂ ਆਏ। ਜੋ ਮੇਰੀ ਕੁੜੀ ਹਿਨਾ ਨੇ ਮੈਨੂੰ ਫ਼ੋਨ 'ਤੇ ਦੱਸਿਆ ਕਿ ਮੇਰੇ ਘਰ ਵਾਲੇ ਨਰੇਸ਼ ਕੁਮਾਰ ਨੇ ਆਪਣੀ ਮਾਤਾ ਕਮਲੇਸ਼ ਦੇ ਕਹਿਣ ਤੋਂ ਬਿਨਾ ਵਜਾ ਕਲੇਸ਼ ਕੀਤਾ ਹੈ।

ਤੁਸੀਂ ਆ ਕੇ ਇਨ੍ਹਾਂ ਨੂੰ ਸਮਝਾਓ ਪਰ ਮੇਰੀ ਕੁੜੀ ਹਿਨਾ ਦੀ ਸੱਸ ਕਮਲੇਸ਼ ਨੇ ਟੈਲੀਫ਼ੋਮ 'ਤੇ ਦੱਸਿਆ ਕਿ ਹਿਨਾ ਨਾਲ ਜੋ ਹੋਣਾ ਸੀ ਹੋ ਗਿਆ ਤੁਸੀਂ ਆਪਣੀ ਕੁੜੀ ਨੂੰ ਲੈ ਜਾਓ। ਮੈਂ ਆਪਣੇ ਰਿਸ਼ਤੇਦਾਰਾਂ ਨਾਲ ਕੁੜੀ ਦੇ ਸਹੁਰੇ ਘਰ ਮੁੱਹਲਾ ਮੁਨਾਰਾ ਪੁੱਜਾ ਜਿੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਮੇਰੀ ਕੁੜੀ ਹਿਨਾ ਦੀ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।