ਸਿੱਧੂ ਮੂਸੇਵਾਲੇ ਖਿਲਾਫ ਹੋਵੇਗੀ ਪੁਲਿਸ ਕਾਰਵਾਈ

by mediateam

ਅੰਮ੍ਰਿਤਸਰ (Vikram Sehajpal) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਿੱਧੂ ਮੂਸੇਵਾਲ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਹੁਕਮ ਜਾਰੀ ਕੀਤੇ ਸਨ ਤੇ ਇਸ ਸਬੰਧੀ ਐੱਸਜੀਪੀਸੀ ਨੂੰ ਜਥੇਦਾਰ ਸਾਹਿਬ ਦਾ ਲਿਖਤੀ ਪੱਤਰ ਮਿਲ ਗਿਆ ਹੈ 'ਤੇ ਜਲਦ ਹੀ ਐੱਸਜੀਪੀਸੀ ਸਿੱਧੂ ਮੂਸੇਵਾਲ ਖਿਲਾਫ਼ ਪੰਜਾਬ ਪੁਲਿਸ ਕੋਲੋ ਸ਼ਿਕਾਇਤ ਦਰਜ ਕਰਵਾ ਰਹੀ ਹੈ। ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲ ਖਿਲਾਫ ਐੱਸਜੀਪੀਸੀ ਨੇ ਮਾਈ ਭਾਗੋ ਖਿਲਾਫ਼ ਆਪਣੇ ਗਾਣੇ ਵਿੱਚ ਗਲ਼ਤ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਸੀ, ਜਿਸ ਦੀ ਸਿੱਖ ਜਗਤ ਵਿੱਚ ਕਾਫੀ ਨਿਖੇਦੀ ਕੀਤੀ ਸੀ, 'ਤੇ ਬਾਅਦ ਵਿੱਚ ਸਿੱਧੂ ਮੂਸੇਵਾਲ ਤੇ ਉਸ ਦੀ ਮਾਂ ਅਤੇ ਸਿੱਧੂ ਮੂਸੇਵਾਲ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਸਮੂਹ ਸੰਗਤਾਂ ਕੋਲੋ ਮਾਫ਼ੀ ਮੰਗ ਲਈ ਸੀ, ਪਰ ਹੁਣ ਸਿੱਧੂ ਮੂਸੇਵਾਲ ਨੇ ਇਕ ਵਾਰ ਫਿਰ ਵਿਦੇਸ਼ ਵਿੱਚ ਇਸ ਵਿਵਾਦਿਤ ਗਾਣੇ ਨੂੰ ਗਾ ਕੇ ਪੁਰਾਣੇ ਜ਼ਖਮਾਂ ਨੂੰ ਹਰਾ ਕਰ ਦਿੱਤਾ ਹੈ|

ਜਿਸ ਤੋਂ ਨਾਰਾਜ਼ ਅਕਾਲ ਤਖਤ ਸਾਹਿਬ ਨੇ ਐੱਸਜੀਪੀਸੀ ਨੂੰ ਚਿੱਠੀ ਲਿਖ ਕੇ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਐੱਸਜੀਪੀਪੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲ ਖਿਲਾਫ ਜਲਦ ਹੀ ਪੁਲਿਸ ਦੇ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਜਾਵੇਗੀ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰਵਾਇਆ ਜਾਵੇਗਾ। ਡਾਕਟਰ ਰੂਪ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲ ਨੇ ਬਜਰ ਗਲੱਤੀ ਕੀਤੀ ਹੈ ਜਿਹੜੀ ਕਿ ਮਾਫ ਕਰਨ ਵਾਲੀ ਨਹੀਂ ਹੈ।


More News

NRI Post
..
NRI Post
..
NRI Post
..