ਹੁਸ਼ਿਆਰਪੁਰ ਪੁਲਿਸ ਦੀ ਕਾਰਵਾਈ; ਨਸ਼ੀਲੇ ਪਦਾਰਥਾਂ ਸਣੇ ਔਰਤ ਸਮੇਤ 6 ਕੀਤੇ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਇਕ ਔਰਤ ਸਮੇਤ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਤੇ ਸ਼ਰਾਬ ਬਰਾਮਦ ਕੀਤੀ ਹੈ। ਹੁਸ਼ਿਆਪੁਰ ਦੀ ਮਾਡਲ ਟਾਊਨ ਪੁਲਿਸ ਨੇ ਕਮਲਜੀਤ ਉਰਫ਼ ਕਮਲੀ ਵਾਸੀ ਤੁਲਸੀ ਨਗਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਬਲਵੀਰ ਕਾਲੋਨੀ ਵਾਸੀ ਬੀਰੂ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 35 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ।

ਮਾਹਿਲਪੁਰ ਪੁਲਿਸ ਨੇ ਬੀਡੀਪੀਓ ਕਾਲੋਨੀ ਦੇ ਰਹਿਣ ਵਾਲੇ ਬਿੰਦਰ ਉਰਫ਼ ਢਿੱਲੋਂ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਮੇਹਟੀਆਣਾ ਪੁਲੀਸ ਨੇ ਹਰਖੋਵਾਲ ਵਾਸੀ ਜਸਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।

ਬੁੱਲ੍ਹੋਵਾਲ ਪੁਲਿਸ ਨੇ ਸਥਾਨਕ ਮੁਹੱਲਾ ਨੀਲ ਕੰਠ ਦੇ ਵਾਸੀ ਨੂਰ ਆਲਮ ਉਰਫ਼ ਨੂਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 18 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਦੌਰਾਨ ਸਦਰ ਪੁਲਿਸ ਨੇ ਮਾਂਝੀ ਵਾਸੀ ਜਸਵਿੰਦਰ ਕੁਮਾਰ ਉਰਫ਼ ਕਾਕਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 9 ਹਜ਼ਾਰ ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਹੈ।

More News

NRI Post
..
NRI Post
..
NRI Post
..