Srilanka’ਚ ਮੁਜ਼ਾਹਰਾਕਾਰੀਆਂ ‘ਤੇ ਪੁਲਿਸ ਗੋਲ਼ੀਬਾਰੀ ਦੀ ਜਾਂਚ ਦਾ ਐਲਾਨ

by jaskamal

ਨਿਊਜ਼ ਡੈਸਕ : ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੇ ਬੁੱਧਵਾਰ ਨੂੰ ਰਾਮਬੁਕਾਨਾ 'ਚ ਪੁਲਿਸ ਦੇ ਮੁਜ਼ਾਹਰਾਕਾਰੀਆਂ 'ਚ ਹੋਈ ਝੜਪ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਦਾ ਭਰੋਸਾ ਦਿੱਤਾ। ਪੈਟਰੋਲ ਦੀ ਕੀਮਤ 'ਚ ਹੋਏ ਵਾਧੇ ਦੇ ਵਿਰੋਧ 'ਚ ਮੁਜ਼ਾਹਰੇ ਦੌਰਾਨ ਮੰਗਲਵਾਰ ਨੂੰ ਹੋਈ ਪੁਲਿਸ ਦੀ ਗੋਲ਼ੀਬਾਰੀ 'ਚ ਇਕ ਮੁਜ਼ਾਹਰਾਕਾਰੀ ਦੀ ਮੌਤ ਹੋ ਗਈ ਸੀ, ਜਦਕਿ 13 ਲੋਕ ਜ਼ਖ਼ਮੀ ਹੋਏ ਸਨ। ਰਾਸ਼ਟਰਪਤੀ ਨੇ ਘਟਨਾ 'ਤੇ ਡੂੰਘਾ ਦੁੱਖ ਪ੍ਰਗਟਾਇਆ ਹੈ, ਜਦਕਿ ਸੰਯੁਕਤ ਰਾਸ਼ਟਰ ਤੋਂ ਇਲਾਵਾ ਅਮਰੀਕਾ ਤੇ ਬ੍ਰਿਟੇਨ ਆਦਿ ਨੇ ਪੁਲਿਸ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ।

ਗੋਤਬਾਯਾ ਨੇ ਟਵੀਟ ਕੀਤਾ ਕਿ ਸ੍ਰੀਲੰਕਾਈ ਨਾਗਰਿਕਾਂ ਦੇ ਮੁਜ਼ਾਹਰੇ ਦੇ ਅਧਿਕਾਰ 'ਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਲੋਕਾਂ ਨੂੰ ਬੇਨਤੀ ਹੈ ਕਿ ਮੁਜ਼ਾਹਰੇ ਦੌਰਾਨ ਹਿੰਸਾ ਤੋਂ ਪਰਹੇਜ਼ ਕਰੋ। ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਵੀ ਘਟਨਾ 'ਤੇ ਦੁੱਖ ਪ੍ਰਗਟਾਇਆ। ਪੁਲਿਸ ਦੇ ਸੀਨੀਅਰ ਬੁਲਾਰੇ ਅਜੀਤ ਰੋਹਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਪੁਲਿਸ ਦੀ 20 ਮੈਂਬਰੀ ਟੀਮ ਗਠਿਤ ਕਰ ਦਿੱਤੀ ਗਈ ਹੈ। ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ।