Delhi: ਪੁਲਿਸ ਸਟੇਸ਼ਨ ‘ਚ ਕਾਂਸਟੇਬਲ ਨੇ ਕੀਤੀ ਆਤਮਹੱਤਿਆ, ਸਰਵਿਸ ਰਿਵਾਲਵਰ ਨਾਲ ਗੋਲ਼ੀ ਮਾਰ ਕੇ ਦਿੱਤੀ ਜਾਨ

by mediateam

ਦਿੱਲੀ: ਦਿੱਲੀ ਪੁਲਿਸ 'ਚ ਬਤੌਰ ਪੁਲਿਸ ਕਾਂਸਟੇਬਲ ਤਾਇਨਾਤ ਪਰੁਣ ਤਿਆਗੀ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਖ਼ੁਦ ਨੂੰ ਗੋਲ਼ੀ ਮਾਰ ਕੇ ਆਤਮਹੱਤਿਆ ਕਰ ਲਈ। ਉਨ੍ਹਾਂ ਆਤਮਹੱਤਿਆ ਕਿਉਂ ਕੀਤੀ? ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਮੁਤਾਬਿਕ ਹਾਦਸੇ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ।

ਪੂਰਾ ਮਾਮਲਾ ਦਿੱਲੀ ਦੇ ਧੌਲਾ ਕੁਆਂ ਪੁਲਿਸ ਸਟੇਸ਼ਨ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਰੁਣ ਤਿਆਗੀ ਨੇ ਪੁਲਿਸ ਸਟੇਸ਼ਨ 'ਚ ਅਚਾਨਕ ਹੀ ਗੋਲ਼ੀ ਮਾਰ ਕੇ ਜਾਨ ਦੇ ਦਿੱਤੀ। ਸਾਥੀ ਗੋਲ਼ੀ ਦੀ ਆਵਾਜ਼ ਸੁਣ ਕੇ ਮੌਕੇ 'ਤੇ ਪਹੁੰਚੇ ਜਿਸ ਤੋਂ ਬਾਅਦ ਪਰੁਣ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।


ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..