ਪੁਲਿਸ ਕਾਂਸਟੇਬਲ ਦੇ ਲੱਗੀ ਗੋਲੀ, ਹਾਲਤ ਨਾਜ਼ੁਕ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਲੁਧਿਆਣਾ ਪੁਲਿਸ ਦੇ ਇੱਕ ਕਾਂਸਟੇਬਲ ਨੂੰ ਗੋਲੀ ਲੱਗ ਗਈ। ਦੱਸਿਆ ਜਾ ਰਿਹਾ ਗੋਲੀ ਉਸ ਦੀ ਸਰਕਾਰੀ ਕਾਰਬਾਈਨ 'ਚੋ ਚੱਲੀ ਹੈ। ਕਾਂਸਟੇਬਲ ਨੇ ਗੋਲੀ ਖੁਦ ਮਾਰੀ ਜਾਂ ਕਿਸੇ ਨੇ ਮਾਰੀ ਹੈ, ਇਸ ਬਾਰੇ ਹਾਲੇ ਕੁਝ ਸਪਸ਼ੱਟ ਨਹੀ ਹੋਇਆ । ਜਖ਼ਮੀ ਕਾਂਸਟੇਬਲ ਦੀ ਪਛਾਣ ਗੁਰਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈਂ। ਜਿਸ ਨੂੰ ਹੁਣ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ,ਉੱਥੇ ਡਾਕਟਰਾਂ ਵੱਲੋ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਪਤਨੀ ਸੁਗੰਦਾ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਦੇ ਪਿਤਾ ਵੀ ਪੰਜਾਬ ਪੁਲਿਸ ਵਿੱਚ ਸਨ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਹੀ ਗੁਰਵਿੰਦਰ ਸਿੰਘ ਨੂੰ ਇਹ ਨੌਕਰੀ ਮਿਲੀ ਸੀ। ਗੁਰਵਿੰਦਰ ਸਿੰਘ ਹਿੰਦੂ ਨੇਤਾ ਨਾਲ ਸੁਰੱਖਿਆ ਕਰਮਚਾਰੀ ਵਜੋਂ ਤਾਇਨਾਤ ਸੀ । ਹੁਣ ਹਿੰਦੂ ਆਗੂ ਨੂੰ ਕੁਝ ਦਿਨ ਪਹਿਲਾਂ ਜੇਲ੍ਹ ਹੋਈ, ਜਿਸ ਤੋਂ ਬਾਅਦ ਗੁਵਿੰਦਰ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਸੀ। ਜਾਂਚ 'ਚ ਸਾਹਮਣੇ ਆਇਆ ਕਿ ਕਾਂਸਟੇਬਲ ਗੁਰਵਿੰਦਰ ਸਿੰਘ ਪਿਛਲੇ 4 ਦਿਨਾਂ ਤੋਂ ਡਿਊਟੀ 'ਤੇ ਨਹੀਂ ਆਇਆ ਸੀ ।ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।