ਪੁਲਿਸ ਨੇ ਕੱਟਿਆ AAP ਦੇ ਵਿਧਾਇਕ ਦਾ ਚਲਾਨ, ਫਿਰ …

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਚੰਡੀਗੜ੍ਹ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ AAP ਵਿਧਾਇਕ ਦਾ ਪੁਲਿਸ ਨੇ ਚਲਾਨ ਕੱਟਿਆ ਹੈ। ਦੱਸ ਦਈਏ ਕਿ CCTV ਰਾਹੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਨਜ਼ਰ ਰੱਖੀ ਜਾ ਰਹੀ ਹੈ। ਵਿਧਾਇਕ ਗੋਗੀ ਬਿਨਾ ਹੈਲਮੈਟ ਦੇ ਮੋਟਰਸਾਈਕਲ ਚਾਲ ਰਹੇ ਸੀ। ਜਿਸ ਕਾਰਨ ਪੁਲਿਸ ਨੇ ਕਾਰਵਾਈ ਕਰਦੇ ਚਲਾਨ ਕੱਟ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਵਿਧਾਇਕ ਵਲੋਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਕੋਲੋਂ ਮੁਆਫੀ ਮੰਗੀ ਗਈ ਹੈ। ਵਿਧਾਇਕ ਨੇ ਕਿਹਾ ਕਿ ਜਲਦਬਾਜ਼ੀ ਕਾਰਨ ਇਹ ਗਲਤੀ ਹੋ ਗਈ। ਦੱਸ ਦਈਏ ਕਿ ਆਪ ਪਾਰਟੀ ਵਲੋਂ ਆਯੋਜਿਤ ਕੀਤੇ ਗਏ ਰੋਸ ਮਾਰਚ ਵਿੱਚ ਵਿਧਾਇਕ ਗੋਗੀ ਨੇ ਬਿਨਾ ਹੈਲਮੈਟ ਮੋਟਰਸਾਈਕਲ ਚਲਾ ਰਹੇ ਸੀ। ਜਿਸ ਤੋਂ ਬਾਦ ਪੁਲਿਸ ਵਲੋਂ ਉਨ੍ਹਾਂ ਦਾ ਚਲਾਨ ਕੱਟ ਦਿਤਾ ਗਿਆ ਹੈ।, ਜੋ ਉਹ ਭੁਗਤਣ ਲਈ ਵੀ ਤਿਆਰ ਹਨ ।