ਮਿਸੀਸਾਗਾ (ਐੱਨ.ਆਰ.ਆਈ. ਮੀਡਿਆ) : ਬੁੱਧਵਾਰ ਦੁਪਹਿਰ ਨੂੰ ਮਿਸੀਸਾਗਾ ਕੰਡੋਮਿਨੀਅਮ ਬਿਲਡਿੰਗ ਦੇ ਅੰਦਰ 3 ਅਣਪਛਾਤੇ ਵਿਅਕਤੀ ਸ਼ੱਕੀ ਹਾਲਤ 'ਚ ਮ੍ਰਿਤ ਪਾਏ ਗਏ। ਪੁਲਿਸ ਕਾਂਸਟੇਬਲ ਹਿਥਰ ਕੈਨਨ ਨੇ ਦੱਸਿਆ ਕਿ ਤਕਰੀਬਨ 1:30 ਵਜੇ ਉਨ੍ਹਾਂ ਨੂੰ ਬਰਨਹੈਥੋਰਪ ਰੋਡ ਅਤੇ ਹੂਰੋਂਟਾਰੀਓ ਸਟ੍ਰੀਟ ਨੇੜੇ ਕੰਡੋਮੀਨੀਅਮ ਬਿਲਡਿੰਗ ਬੁਲਾਇਆ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਉਸ ਵੇਲੇ 3 ਅਣਪਛਾਤੇ ਬਾਲਗ ਮਰਦ ਬਿਲਡਿੰਗ ਦੇ ਅੰਦਰ ਸ਼ੱਕੀ ਹਾਲਤ 'ਚ ਮ੍ਰਿਤਕ ਪਾਏ ਗਏ ਸਨ। ਪੁਲਿਸ ਕਾਂਸਟੇਬਲ ਨੇ ਕਿਹਾ ਕਿ ਅਸੀਂ ਘਟਨਾ ਵਾਲੇ ਖੇਤਰ ਨੂੰ ਸੀਲ ਕਰ ਲਿਆ ਹੈ ਅਤੇ ਅਜੇ ਤੱਕ ਸਪਸ਼ਟ ਨਹੀਂ ਹੋਇਆ ਕਿ ਇਹ ਘਟਨਾ ਕਿਸ ਤਰ੍ਹਾਂ ਵਾਪਰੀ। ਫਿਲਹਾਲ ਮ੍ਰਿਤਕ ਵਿਅਕਤੀਆਂ ਦੀ ਅਜੇ ਤੱਕ ਜਨਤਕ ਤੌਰ ‘ਤੇ ਪਛਾਣ ਨਹੀਂ ਹੋ ਸਕੀ। ਅਸੀਂ ਕੋਰੋਨਰ ਦੇ ਆਉਣ ਦੀ ਉਡੀਕ ਕਰ ਰਹੇ ਹਾਂ। ਕੋਰੋਨਰ ਘਟਨਾ ਵਾਲੀ ਥਾਂ 'ਤੇ ਆ ਰਹੇ ਹਨ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਪੁਲਿਸ ਦੀ ਸਹਾਇਤਾ ਕਰਨਗੇ ।



