ਨੇਤਰਹੀਣ ਰੇਪ ਪੀੜਤਾ ਦੇ ਪਰਿਵਾਰ ਨੂੰ ਪੁਲਿਸ ਨੇ ਦਿੱਤੀ ਆਰਥਿਕ ਮਦਦ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਪੂਰਥਲਾ ਵਿਖੇ ਜ਼ਿਲ੍ਹਾ ਪੁਲਿਸ ’ਚ ਤਾਇਨਾਤ ਸਾਰੇ ਜੀ. ਓ. ਰੈਂਕ ਦੇ ਅਧਿਕਾਰੀਆਂ ਨੇ ਐੱਸ. ਐੱਸ. ਪੀ. ਕਪੂਰਥਲਾ ਦਿਯਾਮਾ ਹਰੀਸ਼ ਓਮਪ੍ਰਕਾਸ਼ ਦੀ ਅਗਵਾਈ ’ਚ ਇਕ ਨਵੀਂ ਪਹਿਲ ਕਰਦਿਆਂ ਇਕ ਨੇਤਰਹੀਣ ਤੇ ਅਪਾਹਜ ਰੇਪ ਪੀੜਤਾ ਦੇ ਪਰਿਵਾਰ ਨੂੰ ਆਪਣੀ 3 ਦਿਨ ਦੀ ਤਨਖਾਹ ਸਹਾਇਤਾ ਦੇ ਤੌਰ ’ਤੇ ਦੇ ਕੇ ਲੋੜਵੰਦ ਪਰਿਵਾਰ ਨੂੰ ਵੱਡੀ ਆਰਥਿਕ ਮਦਦ ਦਿੱਤੀ ਹੈ।

ਜਾਣਕਾਰੀ ਅਨੁਸਾਰ ਇਕ ਨੇਤਰਹੀਣ ਤੇ ਅਪਾਹਜ ਲੜਕੀ ਨੂੰ ਇਕ ਮੁਲਜ਼ਮ ਨੇ ਜਬਰ-ਜ਼ਨਾਹ ਦਾ ਸ਼ਿਕਾਰ ਬਣਾਇਆ ਸੀ, ਜਿਸ ’ਤੇ ਕਪੂਰਥਲਾ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਕੁਝ ਹੀ ਘੰਟਿਆਂ ’ਚ ਛਾਪੇਮਾਰੀ ਦੌਰਾਨ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਸੀ।